'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

Wednesday, Aug 05, 2026 - 10:49 AM (IST)

'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਬਿਹਤਰੀਨ ਅੰਦਾਜ ਨਾਲ ਫੈਨਸ ਦਾ ਧਿਆਨ ਖਿੱਚਣ ਦਾ ਕੰਮ ਕਰਦੇ ਹਨ । ਆਪਣੇ ਖੁਸ਼ੀ ਵਾਲੇ ਅੰਦਾਜ਼ ਸੋਸ਼ਲ ਮੀਡੀਆ 'ਤੇ ਸੁਰਖਿਆਂ ਵਿੱਚ ਰਹਿਣ ਵਾਲੇ ਅਰਸ਼ਦੀਪ ਸਿੰਘ ਇਕ ਵਾਰ ਫਿਰ ਚਰਚਾਂ ਵਿੱਚ ਆ ਗਏ ਹੈ ।

ਹਾਲ ਹੀ ਵਿੱਚ ਉਸ ਨੇ ਇਕ ਇੰਟਰਵਿਊ ਦੌਰਾਨ ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਮੰਗੀ ਹੈ ਪਰ ਆਖਿਰ ਅਜਿਹਾ ਕੀ ਹੋਇਾ ਕਿ ਅਰਸ਼ਦੀਪ ਨੂੰ ਅਸ਼ਵਿਨ ਤੋਂ ਮੁਆਫੀ ਮੰਗਣੀ ਪਈ? ਅਸ਼ਵਿਨ ਨੂੰ ਲੈ ਕੇ ਅਰਸ਼ਦੀਪ ਨੇ ਆਪਣੀ ਦਿਲ ਦੀ ਗੱਲ ਕਹੀ ਹੈ ।

ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਅਰਸ਼ਦੀਪ ਸਿੰਘ ਨਾਲ ਉਸ ਦੀ ਪਸੰਦ ਦੇ ਆਧਾਰ 'ਤੇ ਟਾਪ ਪੰਜ ਭਾਰਤੀ ਗੇਂਦਬਾਜ਼ਾਂ ਨੂੰ ਚੁਣਿਆ ਅਤੇ ਉਨ੍ਹਾ ਨੂੰ ਰੈਕ ਕਰਨ ਲਈ ਕਿਹਾ ਗਿਆ ਸੀ । ਅਰਸ਼ਦੀਪ ਨੇ ਇਸ ਲਿਸਟ ਵਿੱਚ ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਯੁਜਵੇਂਦਰ ਚਹਲ ਅਤੇ ਰਵੀਚੰਦਰਨ ਅਸ਼ਵਿਨ ਨੂੰ ਜਗ੍ਹਾ ਦਿੱਤੀ ।

 

 
 
 
 
 
 
 
 
 
 
 
 
 
 
 
 

A post shared by Arshdeep Singh (@_arshdeep.singh__)

ਲਿਸਟ 'ਚ ਟਾਪ 'ਤੇ ਭੁਵਨੇਸ਼ਵਰ ਕੁਮਾਰ
ਅਰਸ਼ਦੀਪ ਨੇ ਭੁਵਨੇਸ਼ਵਰ ਕੁਮਾਰ ਨੂੰ ਪਹਿਲਾ ਸਥਾਨ ਦਿੱਤਾ ਅਤੇ ਕਿਹਾ ਕਿ ਉਹ ਉਸ ਦੇ ਪਸੰਦੀਦਾ ਗੇਂਦਬਾਜ਼ ਹਨ। ਮੁਹੰਮਦ ਸ਼ਮੀ ਨੂੰ ਦੂਜੇ ਸਥਾਨ 'ਤੇ ਰੱਖਦੇ ਹੋਏ ਅਰਸ਼ਦੀਪ ਨੇ ਕਿਹਾ ਕਿ ਉਸ ਦੀ ਸੀਮ ਦਾ ਜਵਾਬ ਨਹੀਂ ਹੈ ਉਹ ਕਿਸੇ ਵੀ ਪਿਚ 'ਤੇ ਗੇਂਦ ਨੂੰ ਸਵਿੰਗ ਕਰਾ ਸਕਦੇ ਹਨ ।

ਕੁਲਦੀਪ ਅਤੇ ਚਾਹਲ ਨੂੰ ਲੈ ਕੇ ਕਹੀ ਇਹ ਗੱਲ
ਅਰਸ਼ਦੀਪ ਨੇ ਆਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਕਲਾ ਅਤੇ ਵਿਕਟ ਲੈਣ ਦੀ ਸਮਰੱਥਾ ਦੀ ਤਾਰੀਫ ਕਰਦੇ ਹੋਏ ਉਸ ਨੂੰ ਤੀਜੇ ਸਥਾਨ 'ਤੇ ਰੱਖਿਆ । ਪੰਜਾਬ ਕਿੰਗਜ ਵਿੱਚ ਆਪਣੇ ਸਾਥੀ ਯੁਜਵੇਂਦਰ ਚਹਲ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਚੌਥਾ ਸਥਾਨ ਦਿੱਤਾ ।

ਅਸ਼ਵਿਨ ਨੂੰ ਆਖਰੀ ਸਥਾਨ 'ਤੇ ਮਿਲੀ ਜਗ੍ਹਾ
ਜਦੋਂ ਹੀ ਅਰਸ਼ਦੀਪ ਨੇ ਅਸ਼ਵਿਨ ਨੂੰ ਪੰਜਵੇਂ ਨੰਬਰ 'ਤੇ ਰੱਖਿਆ, ਉਸ ਨੂੰ ਤੁਰੰਤ ਅਹਿਸਾਸ ਹੋਇਆ ਕਿ ਭਾਰਤ ਦੇ ਇੰਨੇ ਵੱਡੇ ਮੈਚ-ਜੇਤੂ ਨੂੰ ਸਭ ਤੋਂ ਹੇਠਾ ਰੱਖਣਾ ਸਹੀ ਨਹੀਂ ਹੈ । ਉਸ ਨੇ ਗੱਲ ਨੂੰ ਸੰਭਾਲਦੇ ਹੋਏ ਅਤੇ ਹੱਸਦੇ ਹੋਏ ਅਰਸ਼ਦੀਪ ਨੇ ਕਿਹਾ ਕਿ ਮੈਂ ਅਸ਼ਵਿਨ ਨੂੰ ਸਭ ਤੋਂ ਹੇਠਾ ਰੇਟ ਨਹੀਂ ਕਰਨਾ ਚਾਹੁੰਦਾ ਸੀ ਪਰ ਉੱਪਰ ਕੋਈ ਜਗ੍ਹਾ ਬਚੀ ਹੀ ਨਹੀਂ ਸੀ ।
ਇਸ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਅਸ਼ਵਿਨ ਕਮਾਲ ਦੇ ਖਿਡ਼ਾਰੀ ਹੈ ਅਤੇ ਪੰਜਾਬ ਟੀਮ ਵਿੱਚ ਆਈ.ਪੀ.ਐਲ, ਦੌਰਾਨ ਮੇਰੇ ਪਹਿਲੇ ਕਪਤਾਨ ਵੀ ਰਹਿ ਚੁੱਕੇ ਹਨ । ਸੌਰੀ ਅਸ਼ਵਿਨ ਬਾਈ, ਮੈਂ ਤੁਹਾਨੂੰ ਮੈਸਿਜ਼ ਕਰ ਕੇ ਮੁਆਫੀ ਮੰਗ ਲਵਾਂਗਾ ।


author

SATPAL

Content Editor

Related News