ਐੱਸ. ਏ.-20 : ਮਾਰਸ਼ ਸਨਰਾਈਜ਼ਰਜ਼ ਨਾਲ ਜੁੜਿਆ

Thursday, Aug 06, 2026 - 11:24 AM (IST)

ਐੱਸ. ਏ.-20 : ਮਾਰਸ਼ ਸਨਰਾਈਜ਼ਰਜ਼ ਨਾਲ ਜੁੜਿਆ

ਜੌਹਾਨਿਸਬਰਗ- ਆਸਟ੍ਰੇਲੀਆ ਦਾ ਟੀ-20 ਕਪਤਾਨ ਮਿਸ਼ੇਲ ਮਾਰਸ਼ ਐੱਸ. ਏ.-20 ’ਚ ਡੈਬਿਊ ਕਰ ਕੇ 3 ਵਾਰ ਦੀ ਚੈਂਪੀਅਨ ਸਨਰਾਈਜ਼ਰਜ਼ ਈਸਟਰਨ ਕੇਪ ਨਾਲ ਜੁੜੇਗਾ, ਜਦਕਿ ਇੰਗਲੈਂਡ ਦਾ ਆਲਰਾਊਂਡਰ ਸੈਮ ਕੁਰੇਨ ਹੁਣ ਮੁੰਬਈ ਇੰਡੀਅਨਜ਼ ਕੇਪਟਾਊਨ ਦੀ ਜਗ੍ਹਾ ਡਰਬਨ ਸੁਪਰ ਜਾਇੰਟਸ ਲਈ ਖੇਡੇਗਾ। ਸਨਰਾਈਜ਼ਰਜ਼ ਈਸਟਰਨ ਕੇਪ ਕੋਲ ਕਇੰਟਨ ਡੀਕਾਕ, ਮੈਥਿਊ ਬ੍ਰੀਜ਼ਕੇ, ਜੋਰਡਨ ਹਰਮਾਨ ਅਤੇ ਕਪਤਾਨ ਟ੍ਰਿਸਟਨ ਸਟੱਬਸ ਵਰਗੇ ਬੱਲੇਬਾਜ਼ ਹਨ। ਉੱਥੇ ਹੀ ਕੁਰੇਨ ਇੰਗਲੈਂਡ ਦੇ ਆਪਣੇ ਸਾਥੀ ਜੋਸ ਬਟਲਰ ਨਾਲ ਸੁਪਰ ਜਾਇੰਟਸ ਟੀਮ ਦਾ ਹਿੱਸਾ ਹੋਵੇਗਾ।

ਪਿਛਲੀ ਉੱਪ-ਜੇਤੂ ਪ੍ਰਿਟੋਰੀਆ ਕੈਪੀਟਲਜ਼ ਨੂੰ ਟਾਪਕ੍ਰਮ ’ਚ ਫਿਲ ਸਾਲਟ ਅਤੇ ਆਸਟ੍ਰੇਲੀਆ ਦੇ ਮੈਟ ਸ਼ਾਰਟ ਵਰਗੇ ਬੱਲੇਬਾਜ਼ ਮਿਲ ਗਏ ਹਨ। ਉਨ੍ਹਾਂ ਕੋਲ ਡੇਵਾਲਡ ਬ੍ਰੇਵਿਸ, ਸ਼ੇਰਫਾਨ ਰਦਰਫੋਰਡ, ਆਂਦਰੇ ਰਸਲ ਅਤੇ ਕੋਨੋਰ ਈਸਟਰਹੁਈਜੇਨ ਵਰਗੇ ਹਮਲਾਵਰ ਬੱਲੇਬਾਜ਼ ਵੀ ਹਨ। ਇੰਗਲੈਂਡ ਦਾ ਆਲਰਾਊਂਡਰ ਵਿਲ ਜੈਕਸ ਹੁਣ ਕੈਪੀਟਲਜ਼ ਦੀ ਜਗ੍ਹਾ ਐੱਮ. ਆਈ. ਕੇਪਟਾਊਨ ਟੀਮ ’ਚ ਹੋਵੇਗਾ। ਉਹ ਆਈ. ਪੀ. ਐੱਲ. ’ਚ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕਾ ਹੈ ਅਤੇ ‘ਦ ਹੰਡ੍ਰੇਡ’ ’ਚ ਐੱਮ. ਆਈ. ਲੰਡਨ ਟੀਮ ਦਾ ਹਿੱਸਾ ਹੈ।


author

Tarsem Singh

Content Editor

Related News