ਰੈਂਕਿੰਗ : ਜੋਕੋਵਿਚ ਟਾਪ-10 ''ਚ ਪਹੁੰਚਿਆ

07/17/2018 2:21:14 AM

ਨਵੀਂ ਦਿੱਲੀ— ਵਿੰਬਲਡਨ ਵਿਚ ਆਪਣਾ ਚੌਥਾ ਖਿਤਾਬ ਜਿੱਤਣ ਵਾਲਾ ਸਰਬੀਆ ਦਾ ਨੋਵਾਕ ਜੋਕੋਵਿਚ 11 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ 10ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਮਹਿਲਾਵਾਂ ਵਿਚ ਉਪ ਜੇਤੂ ਰਹੀ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ 153 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ ਤੇ ਉਹ ਹੁਣ 28ਵੇਂ ਨੰਬਰ 'ਤੇ ਪਹੁੰਚ ਗਈ।  ਸੈਮੀਫਾਈਨਲ ਵਿਚ ਹਾਰ ਦੇ ਬਾਵਜੂਦ ਵਿਸ਼ਵ ਦਾ ਨੰਬਰ ਇਕ ਖਿਡਾਰੀ ਸਪੇਨ ਦਾ ਰਾਫੇਲ ਨਡਾਲ ਚੋਟੀ ਦੇ ਸਥਾਨ 'ਤੇ ਬਣਿਆ ਹੋਇਆ ਹੈ, ਜਦਕਿ ਰੋਜਰ ਫੈਡਰਰ ਦੂਜੇ ਸਥਾਨ 'ਤੇ ਬਰਕਰਾਰ ਹੈ। ਫਾਈਨਲ ਵਿਚ ਜੋਕੋਵਿਚ ਹੱਥੋਂ ਹਾਰ ਝੱਲਣ ਵਾਲਾ  ਕੇਵਿਨ ਐਂਡਰਸਨ 3 ਸਥਾਨਾਂ ਦੇ ਸੁਧਾਰ ਨਾਲ ਪੰਜਵੇਂ ਨੰਬਰ 'ਤੇ ਆ ਗਿਆ ਹੈ। 


Related News