ਜਾਪਾਨ ਤੋਂ ਬਦਲਾ ਪੂਰਾ ਕਰਨਾ ਚੰਗਾ ਅਹਿਸਾਸ : ਰਾਣੀ

Tuesday, Jun 25, 2019 - 05:23 PM (IST)

ਜਾਪਾਨ ਤੋਂ ਬਦਲਾ ਪੂਰਾ ਕਰਨਾ ਚੰਗਾ ਅਹਿਸਾਸ : ਰਾਣੀ

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਹਿਰੋਸ਼ਿਮਾ 'ਚ ਐੱਫ.ਆਈ.ਐੱਚ. ਮਹਿਲਾ ਸੀਰੀਜ਼ ਫਾਈਨਲਸ ਦੇ ਖਿਤਾਬੀ ਮੁਕਾਬਲੇ 'ਚ ਜਾਪਾਨ ਨੂੰ ਹਰਾ ਕੇ ਟੂਰਨਾਮੈਂਟ ਜਿੱਤਣਾ ਕਾਫੀ ਚੰਗਾ ਅਹਿਸਾਸ ਹੈ ਕਿਉਂਕਿ ਟੀਮ ਨੇ ਇਸ ਤਰ੍ਹਾਂ ਜਾਪਾਨ ਤੋਂ ਪਿਛਲੇ ਸਾਲ ਦੇ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਮਹਿਲਾ ਟੀਮ ਨੇ ਹਿਰੋਸ਼ਿਮਾ 'ਚ ਫਾਈਨਲ 'ਚ ਪਹੁੰਚਣ ਦੇ ਨਾਲ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਟਿਕਟ ਹਾਸਲ ਕਰ ਲਿਆ। 
PunjabKesari
ਭਾਰਤ ਨੇ ਜਾਪਾਨ 'ਚ ਗਰੁੱਪ ਮੈਚਾਂ 'ਚ ਉਰੂਗਵੇ ਨੂੰ 4-1 ਨਾਲ, ਪੋਲੈਂਡ ਨੂੰ 5-0 ਨਾਲ, ਫਿਜ਼ੀ ਨੂੰ 11-0 ਨਾਲ, ਸੈਮੀਫਾਈਨਲ 'ਚ ਚਿਲੀ ਨੂੰ 4-2 ਨਾਲ ਅਤੇ ਫਾਈਨਲ 'ਚ ਮੇਜ਼ਬਾਨ ਜਾਪਾਨ ਨੂੰ 4-1 ਨਾਲ ਹਰਾਇਆ। ਭਾਰਤ ਨੂੰ ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਜਾਪਾਨ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਮਹਿਲਾ ਟੀਮ ਟੋਕੀਓ ਓਲੰਪਿਕ ਲਈ ਸਿੱਧੇ ਕੁਲਾਈਫਾਈ ਕਰਨ ਤੋਂ ਖੁੰਝੀ ਗਈ ਸੀ। ਜਾਪਾਨ ਤੋਂ ਮੁੜ ਵਤਨ ਪਰਤਨ ਦੇ ਬਾਅਦ ਰਾਣੀ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਕਿਹਾ, ''ਅਸੀਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਜਾਪਾਨ ਤੋਂ ਹਾਰ ਗਏ ਸਨ ਅਤੇ ਸਾਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਸੀ ਪਰ ਜਾਪਾਨ ਨੂੰ ਉਸੇ ਦੇ ਘਰ 'ਚ ਹਰਾ ਕੇ ਖਿਤਾਬ ਜਿੱਤਣਾ ਇਕ ਸੁਖਦ ਅਹਿਸਾਸ ਹੈ।


author

Tarsem Singh

Content Editor

Related News