ਇੰਗਲੈਂਡ ਖਿਲਾਫ ਪਹਿਲੇ ਟੈਸਟ ਤੋਂ ਬਾਅਦ ਸੰਨਿਆਸ ਲੈਣਗੇ ਹੈਰਾਥ

Monday, Oct 22, 2018 - 05:08 PM (IST)

ਇੰਗਲੈਂਡ ਖਿਲਾਫ ਪਹਿਲੇ ਟੈਸਟ ਤੋਂ ਬਾਅਦ ਸੰਨਿਆਸ ਲੈਣਗੇ ਹੈਰਾਥ

ਨਵੀਂ ਦਿੱਲੀ— ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਭ ਤੋਂ ਅਨੁਭਵੀ ਖਿਡਾਰੀਆਂ 'ਚੋਂ ਇਕ ਰੰਗਾਨਾ ਹੈਰਾਥ ਨੇ ਕ੍ਰਿਕਟ ਜਗਤ ਤੋਂ ਸੰਨਿਆਸ ਦਾ ਫੈਸਲਾ ਕਰ ਲਿਆ ਹੈ। ਇਸਦੇ ਲਈ ਉਨ੍ਹਾਂ ਨੇ ਸਮਾਂ ਵੀ ਤੈਅ ਕੀਤਾ ਹੈ। ਵੈੱੱਬਸਾਈਟ 'ਈ.ਐੱਸ.ਪੀ.ਐੱਨ.' ਦੀ ਰਿਪੋਰਟ ਅਨੁਸਾਰ, ਹੈਰਾਥ ਇਸੇ ਸਾਲ ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈ ਲੈਣਗੇ। ਇੰਗਲੈਂਡ ਖਿਲਾਫ ਨਵੰਬਰ 'ਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 6 ਨਵੰਬਰ ਨੂੰ ਗੌਲ 'ਚ ਖੇਡਿਆ ਜਾਵੇਗਾ।

ਇਸੇ ਮੈਦਾਨ 'ਤੇ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਇਸੇ ਮੈਦਾਨ ਤੋਂ ਉਹ ਵਿਧਾਈ ਵੀ ਕਰਨਗੇ। ਇਸਦੇ ਨਾਲ ਹੀ ਹੈਰਾਥ ਨੂੰ ਇਸ ਮੈਦਾਨ 'ਤੇ 100 ਵਿਕਟਾਂ ਲੈਣ ਵਾਲੇ ਮੁਰਥੀਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਇਕ ਹੋਰ ਵਿਕਟ ਦੀ ਜ਼ਰੂਰਤ ਹੈ, ਜਿਸ ਨੂੰ ਉਹ ਆਪਣੇ ਆਖਰੀ ਟੈਸਟ ਮੈਚ ਦੇ ਨਾਲ ਪੂਰਾ ਕਰਣਗੇ। ਆਪਣੇ ਟੈਸਟ ਕਰੀਅਰ 'ਚ ਹੇਰਾਥ ਨੇ ਕੁੱਲ 92 ਟੈਸਟ ਮੈਚ 'ਚ ਖੇਡੇ ਹਨ ਅਤੇ 430 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ 71 ਵਨ ਡੇ ਮੈਚਾਂ 'ਚ 74 ਅਤੇ 17 ਟੀ-20 ਮੈਚਾਂ 'ਚ 18 ਵਿਕਟਾਂ ਲਈਆਂ ਹਨ। ਉਹ ਟੈਸਟ ਕ੍ਰਿਕਟ ਦੇ ਇਤਿਹਾਸ 'ਚ 10ਵੇਂ ਸਭ ਤੋਂ ਸਫਲ ਗੇਂਦਬਾਜ਼ ਹਨ।


Related News