ਇਤਿਹਾਸ ਰਚਣ ਦਾ ਮੌਕਾ ਗੁਆਉਣ ਦੇ ਬਾਵਜੂਦ ਨਿਰਾਸ਼ ਨਹੀਂ ਹੈ ਰਾਮਕੁਮਾਰ ਰਾਮਨਾਥਨ
Tuesday, Jul 24, 2018 - 01:33 PM (IST)
ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਆਪਣਾ ਪਹਿਲਾ ਏ.ਟੀ.ਪੀ. ਵਿਸ਼ਵ ਟੂਰ ਖਿਤਾਬ ਜਿੱਤਣ ਅਤੇ ਇਤਿਹਾਸ ਰਚਣ ਤੋਂ ਖੁੰਝਣ ਦੇ ਬਾਅਦ ਨਿਰਾਸ਼ ਨਹੀਂ ਹੈ। ਉਸ ਨੇ ਟੂਰਨਾਮੈਂਟ 'ਚ ਆਪਣੇ ਕਰੀਅਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਸ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਫਾਈਨਲ 'ਚ ਜਿੱਤ ਦਰਜ ਨਾ ਕਰਾਉਣ ਨਾਲ ਨਿਰਾਸ਼ ਨਹੀਂ ਹਾਂ, ਪਰ ਇੱਥੋਂ ਤੱਕ ਪਹੁੰਚਣਾ ਮੁਸ਼ਕਲ ਸੀ। ਮੈਂ ਟੀਚੇ ਤੋਂ ਖੁੰਝ ਗਿਆ ਹਾਂ। ਮੈਂ ਮੈਚ ਦੀ ਕਲਿਪ ਦੇਖਾਂਗਾ ਕਿ ਕਿੱਥੇ ਗਲਤੀ ਹੋਈ, ਪਰ ਇਹ ਸਿੱਖਣ ਦਾ ਚੰਗਾ ਤਜਰਬਾ ਰਿਹਾ। ਮੈਂ ਨਾਲ ਹਾਂ-ਪੱਖੀ ਨਜ਼ਰੀਆ ਅਪਣਾਵਾਂਗਾ।'' ਉਨ੍ਹਾਂ ਕਿਹਾ, ''ਇੱਥੇ ਆਉਣ ਤੋਂ ਪਹਿਲਾਂ ਮੈਂ ਕੁਝ ਮੁਸ਼ਕਲ ਭਰੇ ਦਿਨ ਦੇਖੇ ਹਨ ਪਰ ਮੈਂ ਜ਼ਿਆਦਾ ਸ਼ਾਂਤ ਅਤੇ ਇਕਾਗਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਰੋਜ਼ ਯੋਗਾ ਕਰਦਾ ਹਾਂ ਅਤੇ ਧਿਆਨ ਲਗਾਉਂਦਾ ਹਾਂ। ਇਸ ਨਾਲ ਮੈਨੂੰ ਮੁਸ਼ਕਲ ਹਾਲਾਤ 'ਚ ਇਕਾਗਰਤਾ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
