ਰਾਜਵਰਧਨ ਨੇ ਦਿਖਾਈ ਆਪਣੀ ਫਿੱਟਨੈਸ, ਨੌਜਵਾਨਾਂ ਵਿਚਾਲੇ ਲਗਾਏ ਪੁਸ਼-ਅਪਸ ( ਦੇਖੋ ਤਸਵੀਰਾਂ)

11/20/2017 12:41:29 PM

ਨਵੀਂ ਦਿੱਲੀ, (ਬਿਊਰੋ)— ਕੇਂਦਰੀ ਖੇਡ ਮੰਤਰੀ ਰਾਜਯਵਰਧਨ ਰਾਠੌੜ ਅਕਸਰ ਆਪਣੀ ਫਿੱਟਨੈਸ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੀ ਫਿੱਟਨੈਸ ਦਾ ਇਸ ਗੱਲ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਪ੍ਰੋਗਰਾਮ 'ਚ ਉਨ੍ਹਾਂ ਨੌਜਵਾਨਾਂ ਦੇ ਨਾਲ ਜੰਮ ਕੇ ਪੁਸ਼-ਅਪਸ ਕੀਤੇ। ਉਨ੍ਹਾਂ ਨੇ ਇਸ ਅਨੁਭਵ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ। ਦਰਅਸਲ ਫੌਜ 'ਚ ਕਰਨਲ ਰਹੇ ਰਾਜਵਰਧਨ ਰਾਠੌੜ ਅਲਵਰ ਦੇ ਫੌਜ ਦੇ ਆਰਮੀ ਭਰਤੀ ਕੈਂਪ 'ਚ ਪਹੁੰਚੇ ਜਿੱਥੇ ਨੌਜਵਾਨ ਟੈਸਟ ਦੇਣ ਆਏ ਸਨ।
PunjabKesari
ਇਸ ਦੌਰਾਨ ਰਾਠੌੜ ਨੇ ਨੌਜਵਾਨਾਂ ਨੂੰ ਫਿੱਟਨੈਸ ਮੰਤਰ ਦਿੱਤਾ ਅਤੇ ਦੇਸ਼ ਸੇਵਾ ਦੇ ਲਈ ਪ੍ਰੇਰਿਤ ਕੀਤਾ। ਯੁਵਾਵਾਂ ਦਾ ਜੋਸ਼ ਦੇਖ ਕੇ ਉਹ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਮੈਦਾਨ 'ਤੇ ਉਤਰਕੇ ਆਪਣਾ ਦਮ ਦਿਖਾਇਆ। ਰਾਠੌੜ ਨੇ ਬਿਨਾ ਰੁਕੇ ਲਗਭਗ 10 ਪੁਸ਼-ਅਪਸ ਮਾਰੇ ਜਿਸ ਨਾਲ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਰਾਠੌੜ ਓਲੰਪਿਕ ਚੈਂਪੀਅਨ ਹਨ ਅਤੇ ਉਨ੍ਹਾਂ ਨੇ 2004 'ਚ ਏਥੇਂਸ 'ਚ ਆਯੋਜਿਤ ਓਲੰਪਿਕ 'ਚ ਨਿਸ਼ਾਨੇਬਾਜ਼ੀ 'ਚ ਸਿਲਵਰ ਮੈਡਲ ਜਿੱਤਿਆ ਹੈ। ਉਹ ਆਰਮੀ ਦੇ ਬੈਕ ਗ੍ਰਾਊਂਡ ਤੋਂ ਆਉਂਦੇ ਹਨ।


Related News