ਰਾਜਸਥਾਨ ਯੂਨਾਈਟਿਡ ਨੇ ਰੀਅਲ ਕਸ਼ਮੀਰ ਨੂੰ ਹਰਾਇਆ

02/10/2024 4:47:49 PM

ਲੁਧਿਆਣਾ, (ਭਾਸ਼ਾ)- ਰਾਜਸਥਾਨ ਯੂਨਾਈਟਿਡ ਨੇ ਡੈਬਿਊ ਕਰਨ ਵਾਲੇ ਮਾਰਿਨ ਮੁਦਰਾਦਜਿਜਾ ਦੇ ਆਖਰੀ ਪਲਾਂ ਵਿਚ ਕੀਤੇ ਗੋਲ ਦੀ ਮਦਦ ਨਾਲ ਆਈ-ਲੀਗ ਫੁੱਟਬਾਲ ਵਿਚ ਸ਼ੁੱਕਰਵਾਰ ਨੂੰ ਰੀਅਲ ਕਸ਼ਮੀਰ 'ਤੇ 1-0 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਰਾਜਸਥਾਨ ਯੂਨਾਈਟਿਡ ਤਾਲਿਕਾ ਵਿੱਚ ਨੌਵੇਂ ਸਥਾਨ 'ਤੇ ਪਹੁੰਚ ਗਿਆ। ਟੀਮ ਹੁਣ ਇਕ ਮੈਚ ਬਾਕੀ ਰਹਿੰਦਿਆਂ ਹੀ ਰੇਲੀਗੇਸ਼ਨ ਦੇ ਖ਼ਤਰੇ ਤੋਂ ਅੱਠ ਅੰਕ ਉੱਪਰ ਹੈ। ਮੁਦਰਾਜਿਜ਼ਾ ਨੇ ਮੈਚ ਦੇ 90+2ਵੇਂ ਮਿੰਟ 'ਚ ਗੋਲ ਕੀਤਾ, ਜਿਸ ਕਾਰਨ ਟੇਬਲ 'ਚ ਦੂਜੇ ਨੰਬਰ 'ਤੇ ਕਾਬਜ਼ ਰੀਅਲ ਕਸ਼ਮੀਰ ਨੂੰ ਸੀਜ਼ਨ 'ਚ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। 


Tarsem Singh

Content Editor

Related News