ਮਜ਼ਦੂਰ ਨੂੰ ਨੌਜਵਾਨਾਂ ਨੇ ਲੁੱਟਿਆ, ਕੁੱਟਮਾਰ ਕਰਕੇ ਕੀਤਾ ਜ਼ਖ਼ਮੀ

Wednesday, Nov 20, 2024 - 05:18 PM (IST)

ਮਜ਼ਦੂਰ ਨੂੰ ਨੌਜਵਾਨਾਂ ਨੇ ਲੁੱਟਿਆ, ਕੁੱਟਮਾਰ ਕਰਕੇ ਕੀਤਾ ਜ਼ਖ਼ਮੀ

ਅਬੋਹਰ (ਸੁਨੀਲ) : ਅਬੋਹਰ-ਫਾਜ਼ਿਲਕਾ ਰਾਸ਼ਟਰੀ ਰਾਜ ਮਾਰਗ ਨੰਬਰ ’ਤੇ ਸਥਿਤ ਅਨਾਜ ਮੰਡੀ ’ਚ ਮਜ਼ਦੂਰੀ ਦਾ ਕੰਮ ਕਰਦੇ ਨੌਜਵਾਨ ਨੂੰ ਅੱਜ ਦੁਪਹਿਰ ਦੋ ਨਕਾਬਪੋਸ਼ ਨੌਜਵਾਨਾਂ ਨੇ ਕੁੱਟਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਅਤੇ ਪੈਸੇ ਖੋਹ ਕੇ ਫਰਾਰ ਹੋ ਗਏ। ਜ਼ਖਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਅਧੀਨ ਰੌਸ਼ਨ ਪੁੱਤਰ ਫੂਲਾ ਉਮਰ ਕਰੀਬ 25 ਸਾਲ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਅਨਾਜ ਮੰਡੀ ਵਿੱਚ ਝੁੱਗੀ ਵਿੱਚ ਰਹਿ ਰਹੇ ਹਨ ਅਤੇ ਮੰਡੀ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਹੈ।

ਅੱਜ ਦੁਪਹਿਰ ਜਦੋਂ ਉਹ ਅਨਾਜ ਮੰਡੀ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਤਾਂ ਦੋ ਨੌਜਵਾਨ ਸਕੂਟੀ ’ਤੇ ਆਏ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਕੋਲੋਂ 1500 ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ।


author

Babita

Content Editor

Related News