IPL 2020 : ਧੋਨੀ ਨੂੰ ਦੇਖਦਿਆਂ ਹੀ ਰੈਨਾ ਨੇ ਲਗਾਇਆ ਗਲੇ, KISS ਕਰ ਕੇ ਕੀਤਾ ਸਵਾਗਤ (Video)

Tuesday, Mar 03, 2020 - 01:42 PM (IST)

IPL 2020 : ਧੋਨੀ ਨੂੰ ਦੇਖਦਿਆਂ ਹੀ ਰੈਨਾ ਨੇ ਲਗਾਇਆ ਗਲੇ, KISS ਕਰ ਕੇ ਕੀਤਾ ਸਵਾਗਤ (Video)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ ਹੁੱਣ ਨਿਊਜ਼ੀਲੈਂਡ ਦੌਰੇ ਤੋਂ ਪਰਤ ਕੇ ਘਰੇਲੂ ਧਰਤੀ ’ਤੇ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਨਜ਼ਰਾਂ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ’ਤੇ ਹੋਣਗੀਆਂ, ਜਿਸ ਵਿਚ ਦੁਨੀਆ ਭਰ ਦੇ ਧਾਕੜ ਅਤੇ ਨੌਜਵਾਨ ਖਿਡਾਰੀ ਹਿੱਸਾ ਲੈਣਗੇ ਪਰ ਦੁਨੀਆ ਦੀਆਂ ਨਜ਼ਰੰ ਆਈ. ਪੀ. ਐੱਲ. 13 ਦੌਰਾਨ ਜਿਸ ਖਿਡਾਰੀ ’ਤੇ ਹੋਣਗੀਆਂ, ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਹਨ। ਧੋਨੀ ਚੇਨਈ ਸੁਪਰ ਕਿੰਗਜ਼ ਨੂੰ 3 ਵਾਰ ਆਈ. ਪੀ. ਐੱਲ. ਦਾ ਖਿਤਾਬ ਜਿਤਾ ਚੁੱਕੇ ਹਨ ਅਤੇ ਕਰੀਬ 7 ਮਹੀਨੇ ਬਾਅਦ ਆਈ. ਪੀ. ਐੱਲ. ਦੇ ਜ਼ਰੀਏ ਮੈਦਾਨ ’ਤੇ ਵਾਪਸੀ ਕਰਨਗੇ। 

ਆਈ. ਪੀ. ਐੱਲ. 2020 ਦਾ ਸ਼ੁਰੂਆਤੀ ਮੈਚ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਇਸ ਜ਼ਬਰਦਸਤ ਮੁਕਾਬਲੇ ਲਈ ਧੋਨੀ ਮੈਦਾਨ ’ਤੇ ਰੱਜ ਕੇ ਪਸੀਨਾ ਵਹਾ ਰਹੇ ਹਨ। ਉਹ ਸੁਰੇਸ਼ ਰੈਨਾ ਦੇ ਨਾਲ ਪ੍ਰੈਕਟਿਸ ਕਰ ਰਹੇ ਹਨ। ਕਾਫੀ ਸਮੇਂ ਬਾਅਦ ਜਦੋਂ ਸੁਰੇਸ਼ ਰੈਨਾ ਨੇ ਐੱਮ. ਐੱਸ. ਧੋਨੀ ਨੂੰ ਦੇਖਿਆ ਤਾਂ ਉਸ ਨੇ ਮਾਹੀ ਨੂੰ ਗਲੇ ਲਗਾ ਲਿਆ ਅਤੇ ਗਰਦਨ ’ਤੇ ਕਿਸ ਕਰ ਕੇ ਉਸ ਦਾ ਸਵਾਗਤ ਕੀਤਾ। ਗਲੇ ਲਗਾਉਣ ਤੋਂ ਬਾਅਦ ਰੈਨਾ ਨੇ ਧੋਨੀ ਨੂੰ ਕੁਝ ਕਿਹਾ, ਜਿਸ ਨੂੰ ਦੇਖ ਕੇ ਧੋਨੀ ਅਤੇ ਉੱਥੇ ਖੜੇ ਲੋਕ ਹੱਸਣ ਲੱਗੇ। ਦੱਸ ਦਈਏ ਕਿ ਐੱਮ. ਐੱਸ. ਧੋਨੀ ਅਤੇ ਸੁਰੇਸ਼ ਰੈਨਾ ਕਾਫੀ ਸਮੇਂ ਤੋਂ ਸੀ. ਐੱਸ. ਕੇ. ਲਈ ਖੇਡ ਰਹੇ ਹਨ। ਪ੍ਰਸ਼ੰਸਕਾਂ ਨੂੰ ਵੀ ਧੋਨੀ ਅਤੇ ਰੈਨਾ ਦੀ ਜੋੜੀ ਕਾਫੀ ਪਸੰਦ ਹੈ। ਸੁਰੇਸ਼ ਰੈਨਾ ਕਾਫੀ ਸਮੇਂ ਤੋਂ ਭਾਰਤੀ ਟੀਮ ਤੋਂ ਦੂਰ ਹਨ। 

PunjabKesari

ਦੱਸ ਦਈਏ ਕਿ ਚੇਨਈ ਸੁਪਰ ਕਿੰਗਜ਼ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਅਪਲੋਡ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਧੋਨੀ 1 ਮਾਰਚ ਨੂੰ ਕੈਂਪ ਵਿਚ ਪ੍ਰੈਕਟਿਸ ਕਰਨਗੇ। 2 ਹਫਤੇ ਪ੍ਰੈਕਟਿਸ ਕਰਨ ਤੋਂ ਬਾਅਦ ਉਹ 4-5 ਦਿਨ ਦੀ ਛੁੱਟੀ ਲੈਣਗੇ ਅਤੇ ਆਈ. ਪੀ. ਐੱਲ. ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਫਿਰ ਜੁਆਈਨ ਕਰ ਸਕਦੇ ਹਨ।


Related News