ਹਰਮਨਪ੍ਰੀਤ ਕੌਰ ਨੂੰ ਤਰੱਕੀ ਦੇਵੇਗਾ ਰੇਲਵੇ
Sunday, Jul 23, 2017 - 11:01 PM (IST)
ਮੁੰਬਈ— ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਇੰਤਜ਼ਾਰ ਅਹੁਦੇ ਦੀ ਤਰੱਕੀ ਤੇ ਸਨਮਾਨ ਕਰ ਰਿਹਾ ਹੈ, ਜਿਸ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਦੀ ਬੇਹੱਦ ਮਜ਼ਬੂਤ ਟੀਮ ਵਿਰੁੱਧ ਸ਼ਾਨਦਾਰ ਸੈਂਕੜਾ ਲਾ ਕੇ ਭਾਰਤ ਨੂੰ ਫਾਈਨਲ 'ਚ ਜਗ੍ਹਾ ਦਿਵਾਈ। ਪੱਛਮੀ ਰੇਲਵੇ ਦੇ ਮੁੰਬਈ ਵਿਭਾਗ ਨੇ ਕਿਹਾ ਹੈ ਕਿ ਹਰਮਨਪ੍ਰੀਤ ਨੇ ਅਸਾਧਾਰਨ ਪ੍ਰਤਿਭਾ ਦਿਖਾਈ, ਇਸ ਲਈ ਉਸ ਦੀ ਤਰੱਕੀ ਲਈ ਸਿਫਾਰਿਸ਼ ਰੇਲਵੇ ਬੋਰਡ ਕੋਲ ਕੀਤੀ ਜਾਵੇਗੀ।
