ਰੇਲਵੇ ਨੇ ਪੀ. ਐੱਨ. ਬੀ. ਨੂੰ 3-0 ਨਾਲ ਹਰਾਇਆ

11/22/2017 5:15:24 AM

ਨਵੀਂ ਦਿੱਲੀ— ਗਗਨਦੀਪ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਰੇਲਵੇ ਨੇ ਪੰਜਾਬ ਨੈਸ਼ਨਲ ਬੈਂਕ ਨੂੰ 28ਵੇਂ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ 'ਚ ਮੰਗਲਵਾਰ 3-0 ਨਾਲ ਹਰਾ ਦਿੱਤਾ।
ਇਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਗਗਨਦੀਪ  ਨੇ 52ਵੇਂ ਤੇ 70ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕੀਤੇ। ਟੀਮ ਦਾ ਤੀਜਾ ਗੋਲ ਅਜਮੇਰ ਸਿੰਘ ਨੇ 61ਵੇਂ ਮਿੰਟ 'ਚ ਕੀਤਾ। ਰੇਲਵੇ ਦੇ ਗੋਲਕੀਪਰ ਜਗਰਾਜ ਸਿੰਘ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਐਲਾਨਿਆ।
ਦਿਨ ਦਾ ਦੂਜਾ ਮੈਚ ਏਅਰ ਇੰਡੀਆ ਤੇ ਭਾਰਤੀ ਹਵਾਈ ਫੌਜ ਵਿਚਾਲੇ ਖੇਡਿਆ ਗਿਆ, ਜਿਹੜਾ 1-1 ਨਾਲ ਬਰਾਬਰੀ 'ਤੇ ਛੁੱਟਿਆ। ਅਰਜਨ ਸ਼ਰਮਾ ਨੇ ਏਅਰ ਇੰਡੀਆ ਨੂੰ ਛੇਵੇਂ ਮਿੰਟ 'ਚ ਮੈਦਾਨੀ ਗੋਲ ਨਾਲ ਬੜ੍ਹਤ ਦਿਵਾਈ, ਜਦਕਿ ਦਮਨ ਨੇ 26ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਹਵਾਈ ਸੈਨਾ ਨੂੰ ਬਰਾਬਰੀ ਦਿਵਾ ਦਿੱਤੀ। ਦਮਨ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਐਲਾਨਿਆ ਗਿਆ।


Related News