ਹਿੱਤਾਂ ਦੇ ਟਕਰਾਅ ਕਾਰਨ NCA 'ਚ ਅਹੁਦਾ ਨਹੀਂ ਸੰਭਾਲਿਆ ਦ੍ਰਾਵਿੜ ਨੇ
Tuesday, Jul 02, 2019 - 02:14 PM (IST)

ਨਵੀਂ ਦਿੱਲੀ— ਹਿੱਤਾਂ ਦੇ ਸੰਭਾਵੀ ਟਕਰਾਅ ਕਾਰਨ ਰਾਹੁਲ ਦ੍ਰਾਵਿੜ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਕ੍ਰਿਕਟ ਪ੍ਰਮੁੱਖ ਦਾ ਅਹੁਦਾ ਅਜੇ ਤਕ ਨਹੀਂ ਸੰਭਾਲਿਆ ਸੀ। ਦ੍ਰਾਵਿੜ ਇੰਡੀਆ ਸੀਮਿੰਟ ਦੇ ਤਨਖਾਹ ਪ੍ਰਾਪਤ ਕਰਮਚਾਰੀ ਹਨ ਅਤੇ ਬੀ.ਸੀ.ਸੀ.ਆਈ. ਦੇ ਸੰਵਿਧਾਨ ਮੁਤਾਬਕ ਕੋਈ ਇਕ ਵਿਅਕਤੀ ਇਕ ਸਮੇਂ 'ਚ ਕਈ ਅਹੁਦਿਆਂ 'ਤੇ ਨਹੀਂ ਰਹਿ ਸਕਦਾ ਹੈ। ਇਸ ਨਾਲ ਇਹ ਸਾਬਕਾ ਕਪਤਾਨ ਹਿਤਾਂ ਦੇ ਟਕਰਾਅ ਦੇ ਦਾਇਰੇ 'ਚ ਆ ਜਾਂਦਾ ਹੈ।
ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਦ੍ਰਾਵਿੜ ਨੇ ਅਜੇ ਐੱਨ.ਸੀ.ਏ. 'ਚ ਅਹੁਦਾ ਨਹੀਂ ਸੰਭਾਲਿਆ। ਉਨ੍ਹਾਂ ਨੂੰ ਐੱਨ.ਸੀ.ਏ. ਨਾਲ ਜੁੜਨ ਲਈ ਸ਼ਾਇਦ ਇੰਡੀਆ ਸੀਮਿੰਟ ਤੋਂ ਅਸਤੀਫਾ ਦੇਣਾ ਹੋਵੇਗਾ। ਪਿਛਲੇ ਮਹੀਨੇ ਬੀ.ਸੀ.ਸੀ.ਆਈ.ਦੇ ਨੈਤਿਕ ਅਧਿਕਾਰੀ ਡੀ.ਕੇ. ਜੈਨ ਨੇ ਵੀ.ਵੀ.ਐੱਸ. ਲਕਸ਼ਮਣ ਖਿਲਾਫ ਫੈਸਲਾ ਸੁਣਾਇਆ ਸੀ। ਇਸ ਸਾਬਕਾ ਬੱਲੇਬਾਜ਼ ਦੇ ਕਈ ਅਹੁਦਿਆਂ 'ਤੇ ਹੋਣ ਕਾਰਨ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਮੈਂਬਰ ਸੰਜੀਵ ਗੁਪਤਾ ਦੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਸੀ। ਸਾਬਕਾ ਕਪਤਾਨ ਅਤੇ ਜੂਨੀਅਰ ਟੀਮ ਦੇ ਕੋਚ ਦ੍ਰਾਵਿੜ ਨੂੰ ਬੈਂਗਲੁਰੂ 'ਚ ਐੱਨ.ਸੀ.ਏ. 'ਚ ਦੋ ਸਾਲਦੇ ਕਰਾਰ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਨਵੇਂ ਅਹੁਦੇ ਦਾ ਮਤਲਬ ਹੋਵੇਗਾ ਕਿ ਉਹ ਭਾਰਤ-ਏ ਅਤੇ ਅੰਡਰ-19 ਟੀਮਾਂ ਦੇ ਨਾਲ ਵੱਖ-ਵੱਖ ਦੌਰਿਆਂ 'ਤੇ ਨਹੀਂ ਜਾ ਸਕਣਗੇ ਜਿਵੇਂ ਕਿ ਪਹਿਲਾਂ ਕਰਦੇ ਸੀ।