ਰਾਹੁਲ ਦੀ ਟੈਸਟ ਅਤੇ ਹਾਰਦਿਕ ਦੇ ਫਿੱਟ ਹੋਣ ''ਤੇ ਵਨ ਡੇ ''ਚ ਵਾਪਸੀ ਸੰਭਵ

01/18/2020 6:13:44 PM

ਬੈਂਗਲੁਰੂ : ਕੇ. ਐੱਲ. ਰਾਹੁਲ ਸੀਮਤ ਓਵਰਾਂ ਵਿਚ ਸ਼ਾਨਦਾਰ ਫਾਰਮ ਦੇ ਕਾਰਨ ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਵਿਚ ਵੀ ਜਗ੍ਹਾ ਬਣਾਉਣ ਦਾ ਦਾਅਵੇਦਾਰ ਬਣ ਗਿਆ ਹੈ, ਜਿਸਦੇ ਲਈ ਟੀਮ ਦੀ ਚੋਣ ਐਤਵਾਰ ਇੱਥੇ ਕੀਤੀ ਜਾਵੇਗੀ। ਰਾਸ਼ਟਰੀ ਚੋਣਕਾਰ ਵਨ ਡੇ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਆਲਰਾਊਂਡਰ ਹਾਰਦਿਕ ਪੰਡਯਾ ਦੀ ਫਿਟਨੈੱਸ 'ਤੇ ਵੀ ਗੌਰ ਕਰਨਗੇ। ਰਾਹੁਲ ਟੀ-20 ਤੇ ਵਨ ਡੇ ਵਿਚ ਨਿਯਮਤ ਰੂਪ ਨਾਲ ਖੇਡਦਾ ਰਿਹਾ ਹੈ ਪਰ ਆਸਟਰੇਲੀਆ ਦੌਰੇ ਤੋਂ ਬਾਅਦ ਉਹ ਟੈਸਟ ਟੀਮ ਵਿਚੋਂ ਬਾਹਰ ਹੋ ਗਿਆ ਸੀ। ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਕਿਹਾ ਕਿ ਰਾਹੁਲ ਵਰਗੇ ਖਿਡਾਰੀ ਨੂੰ ਕਿਸੇ ਵੀ ਟੀਮ ਵਿਚੋਂ ਬਾਹਰ ਰੱਖਣਾ ਮੁਸ਼ਕਿਲ ਹੈ ਤੇ ਅਜਿਹੇ ਵਿਚ ਫਿਰ ਤੋਂ ਫਿੱਟ ਪ੍ਰਿਥਵੀ ਸ਼ਾਹ ਤੇ ਸ਼ੁਭਮਨ ਗਿੱਲ 'ਤੇ ਉਸਦਾ ਪਲੜਾ ਭਾਰੀ ਲੱਗਦਾ ਹੈ।

PunjabKesari

ਕੁਲਦੀਪ ਯਾਦਵ ਦੇ ਰੂਪ ਵਿਚ ਤੀਜਾ ਸਪਿਨਰ ਰੱਖਣ ਦੀ ਬਜਾਏ ਤੇਜ਼ੀ ਨਾਲ ਉਭਰ ਰਹੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵਾਧੂ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਟੈਸਟ ਟੀਮ ਵਿਚ ਰੱਖਿਆ ਜਾ ਸਕਦਾ ਹੈ ਕਿਉਂਕਿ ਨਿਊਜ਼ੀਲੈਂਡ ਵਿਚ ਆਰ. ਅਸ਼ਵਿਨ ਜਾਂ ਰਵਿੰਦਰ ਜਡੇਜਾ ਵਿਚੋਂ ਕਿਸੇ ਇਕ ਨੂੰ ਹੀ ਆਖਰੀ-11 ਵਿਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਨਾਲ ਭਾਰਤੀ ਟੀਮ ਮੈਨੇਜਮੈਂਟ ਪੰਡਯਾ ਦੇ ਗੇਂਦਬਾਜ਼ੀ ਕਰਨ ਲਈ ਫਿੱਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਤੇ ਜੇਕਰ ਉਹ ਫਿੱਟ ਹੁੰਦਾ ਹੈ ਤਾਂ ਫਿਰ ਵਨ ਡੇ ਵਿਚ ਉਸਦੀ ਚੋਣ ਤੈਅ ਹੈ। ਪੰਡਯਾ ਗੇਂਦਬਾਜ਼ੀ ਨੂੰ ਲੈ ਕੇ ਜ਼ਰੂਰੀ ਟੈਸਟ ਵਿਚ ਫੇਲ ਰਿਹਾ ਸੀ, ਜਿਸ ਤੋਂ ਬਾਅਦ ਉਸਦੇ ਨਿੱਜੀ ਟ੍ਰੇਨਰ ਐੱਸ. ਰਜਨੀਕਾਂਤ ਨੇ ਉਸ ਨੂੰ ਭਾਰਤ-ਏ ਦੌਰੇ ਤੋਂ ਹਟਣ ਦੀ ਸਲਾਹ ਦਿੱਤੀ ਸੀ। ਜੇਕਰ ਹਾਰਦਿਕ ਫਿੱਟ ਨਹੀਂ ਹੁੰਦਾ ਤਾਂ ਚੋਣਕਾਰ ਸੂਰਯਕੁਮਾਰ ਯਾਦਵ ਦੀ ਸ਼ਾਟ ਖੇਡਣ ਦੀ ਕਾਬਲੀਅਤ 'ਤੇ ਵਿਸ਼ਵਾਸ  ਦਿਖਾ ਸਕਦੇ ਹਨ। ਵਨ ਡੇ ਲਈ ਅਜਿੰਕਯ ਰਹਾਨੇ ਦੇ ਨਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਸ ਨੂੰ ਕੇਦਾਰ ਜਾਧਵ ਦੀ ਜਗ੍ਹਾ ਚੁਣਿਆ ਜਾ ਸਕਦਾ ਹੈ। 


Related News