ਰਬਾਡਾ ਦੇ ''ਪੰਜੇ'' ਨਾਲ ਦੱਖਣੀ ਅਫਰੀਕਾ ਮਜ਼ਬੂਤ
Saturday, Mar 10, 2018 - 12:51 AM (IST)
ਪੋਰਟ ਐਲਿਜ਼ਾਬੇਥ— ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (63) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀਆਂ 5 ਵਿਕਟਾਂ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਆਸਟਰੇਲੀਆ ਦੀ ਪਹਿਲੀ ਪਾਰੀ 71.3 ਓਵਰਾਂ ਵਿਚ 243 ਦੌੜਾਂ 'ਤੇ ਸਮੇਟ ਦਿੱਤੀ।
ਦਿਨ ਦੀ ਖੇਡ ਖਤਮ ਹੋਣ ਤਕ ਦੱਖਣੀ ਅਫਰੀਕਾ ਨੇ ਇਕ ਵਿਕਟ 'ਤੇ 39 ਦੌੜਾਂ ਬਣਾ ਲਈਆਂ ਤੇ ਉਹ ਪਹਿਲੀ ਪਾਰੀ ਦੇ ਆਧਾਰ 'ਤੇ ਆਸਟਰੇਲੀਆ ਤੋਂ 204 ਦੌੜਾਂ ਪਿੱਛੇ ਹੈ। ਸਲਾਮੀ ਬੱਲੇਬਾਜ਼ ਡੀਨ ਐਲਗਰ 11 ਦੌੜਾਂ 'ਤੇ ਅਜੇਤੂ ਹੈ ਤੇ ਕ੍ਰੀਜ਼ 'ਤੇ ਉਸਦਾ ਸਾਥ ਨਾਈਟ ਵਾਚਮੈਨ ਰਬਾਡਾ (17) ਦੇ ਰਿਹਾ ਹੈ। ਟਾਸ ਜਿੱਤ ਕੇ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਹੜਾ ਸਹੀ ਸਾਬਤ ਨਹੀਂ ਹੋ ਸਕਿਆ।
