ਦੱਖਣੀ ਅਫ਼ਰੀਕਾ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

12/31/2021 12:18:26 PM

ਜੋਹਾਨਸਬਰਗ- ਦੱਖਣੀ ਅਫ਼ਰੀਕਾ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਤੁਰੰਤ ਪ੍ਰਭਾਵ ਨਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਦੱਖਣੀ ਅਫ਼ਰੀਕਾ (ਸੀ. ਐੱਸ. ਏ.) ਨੇ ਭਾਰਤ ਦੇ ਖ਼ਿਲਾਫ਼ ਪਹਿਲੇ ਟੈਸਟ 'ਚ ਹਾਰ ਦੇ ਕੁਝ ਘੰਟਿਆਂ ਬਾਅਦ ਇਸ ਦਾ ਐਲਾਨ ਕੀਤਾ। ਇਹ 29 ਸਾਲਾ ਖਿਡਾਰੀ ਫ੍ਰੈਂਚਾਈਜ਼ੀ-ਅਧਾਰਤ ਟੀ-20 ਲੀਗ ਦੇ ਨਾਲ ਪ੍ਰੋਟੀਆਜ਼ ਲਈ ਸਫ਼ੈਦ ਗੇਂਦ ਦੇ ਫ਼ਾਰਮੈਟ 'ਚ ਖੇਡਣਾ ਜਾਰੀ ਰੱਖੇਗਾ। ਦੱਖਣੀ ਅਫ਼ਰੀਕਾ ਸੈਂਚੁਰੀਅਨ 'ਚ ਭਾਰਤ ਤੋਂ ਪਹਿਲਾ ਟੈਸਟ 113 ਦੌੜਾਂ ਨਾਲ ਹਾਰ ਗਿਆ ਸੀ।

ਇਹ ਵੀ ਪੜ੍ਹੋ : ਮੈਲਬੋਰਨ ਦੇ ਹੋਟਲ ਵਿਚ ਇੱਕ ਘੰਟੇ ਤੱਕ ਲਿਫਟ 'ਚ ਫਸੇ ਰਹੇ ਸਟੀਵ ਸਮਿੱਥ

ਸੀ. ਐੱਸ. ਏ. ਨੇ ਇਕ ਬਿਆਨ 'ਚ ਕਿਹਾ ਕਿ ਡੀ ਕਾਕ ਨੇ ਆਪਣੇ ਪਰਿਵਾਰ ਦੇ ਨਾਲ ਵੱਧ ਸਮਾਂ ਬਿਤਾਉਣ ਦਾ ਹਵਾਲਾ ਦਿੰਦੇ ਹੋਏ ਇਸ ਫ਼ਾਰਮੈਟ ਤੋਂ ਛੇਤੀ ਹੀ ਸੰਨਿਆਸ ਲੈ ਲਿਆ ਹੈ। ਉਹ ਤੇ ਉਸ ਦੀ ਪਤਨੀ ਸਾਸ਼ਾ ਆਉਣ ਵਾਲੇ ਸਮੇਂ 'ਚ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਮੀਦ ਕਰ ਰਹੇ ਹਨ।

PunjabKesari

ਸੰਨਿਆਸ 'ਤੇ ਡੀ ਕਾਕ ਨੇ ਕਿਹਾ ਕਿ ਇਹ ਸੌਖਾ ਫ਼ੈਸਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਅਜਿਹਾ ਫ਼ੈਸਲਾ ਨਹੀਂ ਹੈ ਜੋ ਮੈਂ ਬਹੁਤ ਆਸਾਨੀ ਨਾਲ ਲਿਆ ਹੈ। ਮੈਂ ਇਹ ਸੋਚਣ ਲਈ ਬਹੁਤ ਸਮਾਂ ਲਿਆ ਕਿ ਮੇਰਾ ਭਵਿੱਖ ਕਿਵੇਂ ਦਿਸਦਾ ਹੈ ਤੇ ਹੁਣ ਮੇਰੀ ਜ਼ਿੰਦਗੀ 'ਚ ਕੀ ਤਰਜੀਹ ਹੋਣੀ ਚਾਹੀਦੀ ਹੈ ਜਦੋਂ ਸਾਸ਼ਾ ਤੇ ਮੈਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਾਂ ਤੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਲਈ ਸਭ ਕੁਝ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਤੇ ਰੋਮਾਂਚਕ ਅਧਿਆਏ ਦੇ ਦੌਰਾਨ ਉਨ੍ਹਾਂ ਨਾਲ ਰਹਿਣ ਲਈ ਸਮਾਂ ਦੇਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ : ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ

ਡੀ ਕਾਕ ਨੇ 2014 'ਚ ਆਸਟਰੇਲੀਆ ਦੇ ਖ਼ਿਲਾਫ਼ ਗਕਬੇਰਹਾ 'ਚ ਟੈਸਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 54 ਮੈਚਾਂ 38.82 ਦੀ ਔਸਤ ਨਾਲ 70.93 ਦੀ ਸਟ੍ਰਾਈਕ ਰੇਟ ਨਾਲ ਅਜੇਤੂ 141 ਦੇ ਸਰਵਉੱਚ ਸਕੋਰ ਦੇ ਨਾਲ 3300 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂ ਟੈਸਟ 'ਚ 6 ਸੈਂਕੜੇ ਤੇ 22 ਅਰਧ ਸੈਂਕੜੇ ਹਨ 232 ਵਿਕਟਾਂ ਹਨ ਜਿਸ 'ਚ 221 ਕੈਚ ਤੇ 1 ਸਟੰਪਿੰਗ ਸ਼ਾਮਲ ਹਨ। ਡੀ ਕਾਕ ਉਦਘਾਟਨੀ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਤੀਜੇ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਖਿਡਾਰੀ ਵੀ ਹਨ- 11 ਮੈਚ 'ਚ 48 (47 ਕੈਚ ਤੇ 1 ਸਟੰਪਿੰਗ) ਕੈਚ ਤੇ 2019 ਸੈਂਚੁਰੀਅਨ 'ਚ ਇੰਗਲੈਂਡ ਦੇ ਖ਼ਿਲਾਫ਼ ਇਕ ਪਾਰੀ 'ਚ ਨਿੱਜੀ ਤੌਰ 'ਤੇ ਸਰਵਸ੍ਰੇਸ਼ਠ 6 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News