ਕਤਰ ਓਪਨ : ਵੋਜ਼ਨੀਆਕੀ ਅਤੇ ਹਾਲੇਪ ਅਗਲੇ ਦੌਰ ''ਚ

02/15/2018 3:08:33 PM

ਦੋਹਾ, (ਬਿਊਰੋ)— ਆਸਟਰੇਲੀਅਨ ਓਪਨ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰਨ ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਅਤੇ ਨੰਬਰ 2 ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਵੋਜ਼ਨੀਆਕੀ ਨੇ ਇੱਥੇ ਬੁੱਧਵਾਰ ਨੂੰ ਖੇਡੇ ਗਏ ਦੂਜੇ ਦੌਰ ਦੇ ਮੁਕਾਬਲੇ 'ਚ ਜਰਮਨੀ ਦੀ ਕੇਰਿਨਾ ਵਿਥੋਫਟ ਨੂੰ 6-2, 6-0 ਨਾਲ ਹਰਾਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਡੈਨਮਾਰਕ ਦੀ ਖਿਡਾਰਨ ਨੇ ਇਹ ਮੁਕਾਬਲਾ ਸਿਰਫ 57 ਮਿੰਟ 'ਚ ਜਿੱਤ ਲਿਆ।

ਵੋਜ਼ਨੀਆਕੀ ਨੇ ਮੈਚ 'ਚ 18 ਵਿਨਰਸ ਲਗਾਏ ਅਤੇ 12 'ਚੋਂ 6 ਵਾਰ ਬ੍ਰੇਕ ਅੰਕ ਹਾਸਲ ਕੀਤੇ। ਆਸਟਰੇਲੀਅਨ ਓਪਨ ਦੀ ਉਪ ਜੇਤੂ ਹਾਲੇਪ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ। ਪਰ ਦੂਜੇ ਦੌਰ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਨੂੰ ਸਿੱਧੇ ਸੈਟਾਂ 'ਚ 6-3, 6-0 ਨਾਲ ਹਰਾਇਆ। ਹਾਲਾਂਕਿ ਹਾਲੇਪ ਨੂੰ ਮੈਚ ਦੇ ਦੌਰਾਨ ਸੱਟ ਵੀ ਲਗ ਗਈ। ਇਸੇ ਵਿਚਾਲੇ ਬ੍ਰਿਟੇਨ ਦੀ ਟੈਨਿਸ ਸਟਾਰ ਜੋਹਾਨਾ ਕੋਂਟਾ ਵੀ ਅਗਲੇ ਦੌਰ 'ਚ ਪਹੁੰਚ ਗਈ ਹੈ। ਵਿਸ਼ਵ ਰੈਂਕਿੰਗ 'ਚ 11ਵੇਂ ਨੰਬਰ ਦੀ ਕੋਂਟਾ ਨੇ ਕਾਰਲਾ ਸੁਆਰੇਜ ਨਵਾਰੋ ਨੂੰ 6-2, 6-2 ਨਾਲ ਹਰਾਇਆ।


Related News