ਪੀ.ਵੀ. ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ ਤਾਈ ਜ਼ੂ ਯਿੰਗ ਤੋਂ ਹਾਰੀ
Friday, Dec 17, 2021 - 04:30 PM (IST)
ਹੁਏਲਵਾ (ਭਾਸ਼ਾ)- ਪਿਛਲੀ ਚੈਂਪੀਅਨ ਪੀ.ਵੀ. ਸਿੰਧੂ ਦਾ ਖ਼ਿਤਾਬ ਬਰਕਰਾਰ ਰੱਖਣ ਦਾ ਸੁਫ਼ਨਾ ਤੋੜਦੇ ਹੋਏ ਵਿਸ਼ਵ ਦੀ ਨੰਬਰ ਇਕ ਖਿਡਾਰਨ ਚੀਨੀ ਤਾਈਪੇ ਦੀ ਤਾਈ ਜ਼ੂ ਯਿੰਗ ਨੇ ਉਨ੍ਹਾਂ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਸਿੱਧਾ ਗੇਮ ਵਿਚ ਹਰਾ ਦਿੱਤਾ। ਤਾਈ ਜ਼ੂ ਨੇ ਇਹ ਮੁਕਾਬਲਾ 42 ਮਿੰਟ ਵਿਚ 21.17, 21.13 ਨਾਲ ਜਿੱਤਿਆ। ਸਿੰਧੂ ਨੇ 2019 'ਚ ਖ਼ਿਤਾਬ ਜਿੱਤਿਆ ਸੀ ਅਤੇ ਕੋਰੋਨਾ ਮਹਾਮਾਰੀ ਕਾਰਨ 2020 'ਚ ਟੂਰਨਾਮੈਂਟ ਨਹੀਂ ਹੋ ਸਕਿਆ ਸੀ।
ਇਹ ਵੀ ਪੜ੍ਹੋ : ਅਵਨੀ ਲੇਖਰਾ ਨੂੰ ਇਕ ਹੋਰ ਵੱਡਾ ਸਨਮਾਨ, 'ਸਰਬੋਤਮ ਮਹਿਲਾ ਡੈਬਿਊ' ਨਾਲ ਕੀਤਾ ਗਿਆ ਸਨਮਾਨਿਤ
ਸਿੰਧੂ ਨੇ 2019 ਵਿਚ ਇਸ ਟੂਰਨਾਮੈਂਟ ਵਿਚ ਤਾਈ ਜ਼ੂ ਨੂੰ ਹਰਾਇਆ ਸੀ ਪਰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿਚ ਉਸ ਤੋਂ ਹਾਰ ਗਈ ਸੀ। ਇਸ ਮੈਚ ਤੋਂ ਪਹਿਲਾਂ ਤਾਈ ਜ਼ੂ ਦੇ ਖ਼ਿਲਾਫ਼ ਉਸ ਦਾ ਜਿੱਤ-ਹਾਰ ਦਾ ਰਿਕਾਰਡ 14.5 ਦਾ ਸੀ। ਹੁਣ ਤਾਈ ਤਜ਼ੂ ਦਾ ਸਾਹਮਣਾ ਹੀ ਬਿੰਗਜਾਓ ਅਤੇ ਹਾਨ ਯੂ ਏ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤ ਦੇ ਲਕਸ਼ਯ ਸੇਨ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਚੀਨ ਦੇ ਝਾਓ ਜੂਨ ਪੇਂਗ ਤੋ, ਕਿਦਾਂਬੀ ਸ੍ਰੀਕਾਂਤ ਦਾ ਮਾਰਕ ਕਾਲਜ਼ੋ ਨਾਲ ਅਤੇ ਐੱਚ.ਐੱਸ. ਪ੍ਰਣਯ ਦਾ ਲੋ ਕੀਨ ਯੂ ਨਾਲ ਸਾਹਮਣਾ ਹੋਵੇਗਾ।
ਇਹ ਵੀ ਪੜ੍ਹੋ : ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।