ਯਾਮਾਗੁਚੀ ਤੋਂ ਦੂਜੀ ਵਾਰ ਹਾਰ ਕੇ ਇਹ ਭਾਰਤੀ ਸ਼ਟਲਰ ਜਾਪਾਨ ਓਪਨ 'ਚੋਂ ਬਾਹਰ
Friday, Jul 26, 2019 - 01:31 PM (IST)

ਸਪੋਰਟਸ ਡੈਸਕ— ਵਰਲਡ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਜੇਤੂ ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੂੰ ਅਕਾਨੇ ਯਾਮਾਗੁਚੀ ਨੇ ਜਾਪਾਨ ਓਪਨ 2019 ਦੇ ਕੁਆਟਰਫਾਈਨਲ 'ਚ ਹਰਾ ਕੇ ਅਗਲੇ ਦੌਰ ਸੈਮੀਫਾਈਨਲ ਦਾਖਲ ਕਰ ਲਿਆ। ਅਕਾਨੇ ਤੋਂ 21-18, 21-15 ਤੋਂ ਹਾਰਦੇ ਹੋਏ ਸਿੰਧੂ ਦਾ ਇਸ ਸਾਲ ਦਾ ਪਹਿਲਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਇਹ ਸਿੰਧੂ ਦੀ ਯਾਮਾਗੁਚੀ ਦੇ ਹੱਥੋਂ 16 ਮੁਕਾਬਲਿਆਂ 'ਚੋ ਛੇਵੀਂ ਹਾਰ ਸੀ। ਇਹ ਸਿੰਧੂ ਤੇ ਯਾਮਾਗੂਚੀ ਦੀ ਬੀਤੇ ਛੇ ਦਿਨਾਂ 'ਚ ਦੂਜਾ ਮੁਕਾਬਲਾ ਸੀ। ਇਸ ਤੋਂ ਪਹਿਲਾ ਪਿਛਲੇ ਐਤਵਾਰ ਨੂੰ ਇੰਡੋਨੇਸ਼ੀਆ ਓਪਨ ਦੇ ਫਾਈਨਲ 'ਚ ਵੀ ਸਿੰਧੂ ਨੂੰ 22 ਸਾਲ ਦਾ ਯਾਮਾਗੁਚੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਿਛਲੇ ਸੱਤ ਮਹੀਨੇ ਤੋਂ ਸਿੰਧੂ ਨੇ ਨਹੀਂ ਜਿੱਤਿਆ ਕੋਈ ਖਿਤਾਬ ਸਿੰਧੂ ਇਸ ਸਾਲ ਹੁਣ ਤੱਕ ਖੇਡੇ ਗਏ ਅੱਠ ਟੂਰਨਾਮੈਂਟਾਂ 'ਚੋਂ ਸਿਰਫ ਇਕ ਦੇ ਹੀ ਫਾਈਨਲ 'ਚ ਜਗ੍ਹਾ ਬਣਾ ਪਾਈ, ਜਦ ਕਿ ਦੋ ਦੇ ਸੈਮੀਫਾਈਨਲ 'ਚ ਪਹੁੰਚੀ। ਹੈਦਰਾਬਾਦੀ ਖਿਡਾਰੀ ਨੇ ਆਪਣੀ ਆਖਰੀ ਟਰਾਫੀ ਪਿਛਲੇ ਸੱਤ ਦਸੰਬਰ 'ਚ ਵਰਲਡ ਟੂਰ ਫਾਈਨਲ ਦੇ ਰੂਪ 'ਚ ਜਿੱਤੀ ਸੀ।
ਉਥੇ ਹੀ ਯਾਮਾਗੁਚੀ ਇਸ ਸਾਲ ਤਿੰਨ ਖਿਤਾਬ ਜਿੱਤ ਚੁੱਕੀ ਹਨ ਤੇ ਆਪਣੇ ਚੌਥੇ ਟਾਈਟਲ ਤੋਂ ਸਿਰਫ ਦੋ ਕਦਮ ਦੂਰ ਹੈ। ਹੁਣ ਯਾਮਾਗੁਚੀ ਦਾ ਮੁਕਾਬਲਾ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਚੀਨੀ ਖਿਡਾਰੀ ਚੇਨ ਯੂ ਫੀ ਵਲੋਂ ਹੋਵੇਗਾ। ਜਦ ਕਿ ਦੂਜੇ ਸੈਮੀਫਾਈਨਲ 'ਚ ਮਿਚੇਲ ਲਈ ਤੇ ਓਕੁਹਾਰਾ ਆਮਨੇ-ਸਾਹਮਣੇ ਹੋਣਗੀਆਂ।