ਜਦੋਂ ਚਿਹਰੇ ''ਤੇ ਨਕਾਬ ਚੜ੍ਹਾ ਕੇ ਮਸ਼ਹੂਰ ਹੋਈ ਸੀ ਚੀਅਰਲੀਡਰ ਮਲਿਸਾ

Sunday, Aug 19, 2018 - 02:21 PM (IST)

ਨਵੀਂ ਦਿੱਲੀ : ਡਬਲਿਯੂ. ਡਬਲਿਯੂ. ਈ. ਦਾ ਨਿਯਮ ਹੈ ਕਿ ਨਵੇਂ ਰੈਸਲਰ ਨੂੰ ਨਵਾਂ ਨਾਂ ਅਪਣਾਉਣਾ ਹੁੰਦਾ ਹੈ ਪਰ ਲੱਗਦਾ ਹੈ ਕਿ ਅਮਰੀਕਾ ਦੀ ਰਹਿਣ ਵਾਲੀ ਮਲਿਸਾ ਐੈਂਡਰਸਨ ਨੂੰ ਡਬਲਿਯੂ. ਡਬਲਿਯੂ. ਈ. ਦਾ ਇਹ ਨਿਯਮ ਇੰਨਾ ਪਸੰਦ ਆ ਗਿਆ ਹੈ ਕਿ ਉਹ ਹੁਣ ਤਕ 7-8 ਨਾਂ ਬਦਲ ਚੁੱਕੀ ਹੈ। ਰਿੰਗ ਤੋਂ ਬ੍ਰੇਕ ਲੈਣ ਤੋਂ ਬਾਅਦ ਹਰ ਵਾਰ ਵਾਪਸੀ ਕਰਦਿਆਂ ਮਲਿਸਾ ਨਵੇਂ ਨਾਂ ਅਤੇ ਨਵੇਂ ਲੁਕ ਨਾਲ ਆਉਂਦੀ ਹੈ। ਚੀਅਰਲੀਡਰ ਮਲਿਸਾ ਅਖਵਾਉਣ ਵਾਲੀ ਉਕਤ ਰੈਸਲਰ ਨੂੰ ਲੋਕ ਮੇਰਿਪੋਸਾ, ਮਿਸ ਸਪਾਰਟਨ, ਰੈਸ਼ਾ ਸਈਦ, ਸ਼ੈਲਾ ਕਾਰਡੀਨਲ, ਐਂਜਿਲਿਕਾ, ਮਲਿਸਿਆ ਤੇ ਵਾਈਲਡ ਫਾਇਰ ਦੇ ਤੌਰ 'ਤੇ ਜਾਣਦੇ ਹਨ। 35 ਸਾਲਾਂ ਮਲਿਸਾ ਨੇ ਸਭ ਤੋਂ ਵੱਧ ਚਰਚਾ ਉਦੋਂ ਬਟੋਰੀ, ਜਦੋਂ ਉਹ ਰੈਸ਼ਾ ਸਈਦ ਦੇ ਨਾਂ ਤੋਂ ਰਿੰਗ ਵਿਚ ਉਤਰੀ। 
Image result for Rasha Saeed wrestler
ਦਰਅਸਲ ਰੈਸ਼ਾ ਦਾ ਲੁਕ ਕਿਸੇ ਅਰਬੀ ਮਹਿਲਾ ਦੀ ਤਰ੍ਹਾਂ ਸੀ, ਜਿਹੜੀ ਕਿ ਨਕਾਬ ਪਹਿਨ ਕੇ ਰਿੰਗ ਵਿਚ ਆਉਂਦੀ ਹੈ। ਮਲਿਸਾ ਨੂੰ ਰੈਸਲਿੰਗ ਦਾ ਸ਼ੌਕ ਆਪਣੇ ਪਿਤਾ ਨੂੰ ਦੇਖ ਕੇ ਲੱਗਾ ਸੀ, ਜਿਹੜੇ 80 ਦੇ ਦਹਾਕੇ ਦੇ ਨਾਮਵਰ ਰੈਸਲਰ ਸਨ। ਮਲਿਸਾ ਨੇ ਚਾਰ ਸਾਲ ਦੀ ਉਮਰ ਵਿਚ ਪਾਲਮਡੇਲ ਹਾਈ ਸਕੂਲ ਵਿਚ ਦਾਖਲਾ ਲਿਆ ਸੀ, ਜਿਹੜਾ ਕਿ ਚੰਗੇ ਐਥਲੀਟ ਦੇਣ ਲਈ ਜਾਣਿਆ ਜਾਂਦਾ ਹੈ। ਜਦੋਂ ਉਹ 15 ਸਾਲ ਦੀ ਹੋਈ ਤਾਂ ਟਰੇਨ ਵਿਚ ਸੈਨ ਬਰਨਾਡਿਨੋ ਤਕ ਰੋਜ਼ਾਨਾ ਟ੍ਰੇਨਿੰਗ ਲਈ ਜਾਂਦੀ ਸੀ। 1999 ਵਿਚ ਡੈਬਿਊ ਤੋਂ ਬਾਅਦ ਉਸ ਨੇ ਕ੍ਰਿਸਟੋਫਰ ਡੈਨੀਅਲ, ਬਿਲੀ ਐਂਡਰਸਨ, ਡੈਨੀਅਲ ਬ੍ਰਾਇਨ ਵਰਗੇ ਰੈਸਲਰਾਂ ਤੋਂ ਵੀ ਟ੍ਰੇਨਿੰਗ ਹਾਸਲ ਕੀਤੀ।

Image result for christy hemme vs raisha saeed


Related News