ਪੰਜਾਬ ਦੀ ਧੀ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Tuesday, May 10, 2022 - 11:58 PM (IST)

ਖੇਡ ਡੈਸਕ - ਬਠਿੰਡਾ (ਪੰਜਾਬ) ਦੀ ਸ਼੍ਰੇਆ ਨੇ ਬ੍ਰਾਜ਼ੀਲ 'ਚ ਡੈਫ ਓਲੰਪਿਕ 'ਚ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਸ਼੍ਰੇਆ ਬੈਡਮਿੰਟਨ ਟੀਮ ਦੀ ਮੈਂਬਰ ਸੀ। ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਬਠਿੰਡਾ ਦੀ ਧੀ ਨੇ ਬ੍ਰਾਜ਼ੀਲ 'ਚ ਡੈਫ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸ਼੍ਰੇਆ ਸੂਬੇ ਦੀ ਇਕਲੌਤੀ ਦਿਵਿਆਂਗ ਖਿਡਾਰਨ ਹੈ, ਜਿਸ ਨੂੰ ਭਾਰਤੀ ਟੀਮ 'ਚ ਚੁਣਿਆ ਗਿਆ ਹੈ। ਸ਼੍ਰੇਆ 27 ਅਪ੍ਰੈਲ ਨੂੰ ਬ੍ਰਾਜ਼ੀਲ 'ਚ ਹੋਣ ਵਾਲੇ ਡੈਫ ਓਲੰਪਿਕ ਲਈ ਰਵਾਨਾ ਹੋਈ ਸੀ। 2 ਤੋਂ 4 ਮਈ ਤੱਕ ਟੀਮਾਂ ਦੇ ਮੈਚਾਂ 'ਚ ਉਸ ਨੇ ਸੋਨ ਤਗਮਾ ਜਿੱਤਿਆ ਹੈ। ਇਸ ਦੌਰਾਨ ਫਾਈਨਲ ਮੈਚ ਭਾਰਤ ਤੇ ਜਾਪਾਨ ਵਿਚਾਲੇ ਹੋਇਆ। ਜਿਸ 'ਚ ਭਾਰਤ ਦੀ ਟੀਮ ਨੇ ਸੋਨ ਤਗਮਾ ਜਿੱਤਿਆ।

PunjabKesari

ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ
ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ 'ਤੇ ਟਵੀਟ ਕਰਕੇ ਵਧਾਈ ਦਿੱਤੀ ਤੇ ਕਿਹਾ ਕਿ- 'ਸਾਡੇ ਪੰਜਾਬ ਦੀ ਧੀ ਸ਼੍ਰੇਆ ਸਿੰਗਲਾ ਨੂੰ ਗੋਲਡ ਮੈਡਲ ਜਿੱਤਣ ਤੇ ਭਾਰਤ ਨੂੰ ਕੁਆਰਟਰ ਫਾਈਨਲ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਵਧਾਈਆਂ। ਬੇਟਾ ਤੁਹਾਡੇ 'ਤੇ ਪੰਜਾਬ ਨਹੀਂ ਪੂਰੇ ਦੇਸ਼ ਨੂੰ ਮਾਣ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਕੁਆਰਟਰ ਫਾਈਨਲ 'ਚ ਵੀ ਦੇਸ਼ ਨੂੰ ਜਿਤਾਓਗੇ...ਅਗਲੇ ਮੈਚ ਲਈ ਮੇਰੀਆਂ ਸ਼ੁਭਕਾਮਨਾਵਾਂ'। 

ਇਹ ਖ਼ਬਰ ਪੜ੍ਹੋ- ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News