ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਭਾਰਤੀਆਂ ਦੀ ਝੰਡੀ, ਪੂਨੀਆ ਤੇ ਓਦਿਤਾ ਨੂੰ ਚਾਂਦੀ, ਦਿਨੇਸ਼ ਨੂੰ ਕਾਂਸੀ
Monday, Mar 31, 2025 - 11:39 AM (IST)

ਅਮਾਨ (ਜੌਰਡਨ)– ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਤੀਜੀ ਵਾਰ ਚਾਂਦੀ ਤਮਗਾ ਜਿੱਤਿਆ ਜਦਕਿ ਓਦਿਤਾ ਨੂੰ ਲਗਾਤਾਰ ਦੂਜੀ ਵਾਰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ ਪੂਨੀਆ ਨੇ ਬੇਕਜਾਤ ਰਾਖਿਮੋਵ ਵਿਰੁੱਧ 92 ਕਿ. ਗ੍ਰਾ. ਵਰਗ ਦੇ ਸਖਤ ਮੁਕਾਬਲੇ ਵਿਚ ਜਿੱਤ ਦੇ ਨਾਲ ਵਾਪਸੀ ਕੀਤੀ।
ਪੂਨੀਆ ਨੂੰ ਸੋਨ ਤਮਗਾ ਮੁਕਾਬਲੇ ਵਿਚ ਈਰਾਨ ਦੇ ਦੁਨੀਆ ਦੇ ਨੰਬਰ ਇਕ ਖਿਡਾਰੀ ਅਮੀਰਹੁਸੈਨ ਬੀ. ਫਿਰੋਜ਼ਪੋਰਬਾਂਦਪੇਈ ਨੇ ਤਕਨੀਕੀ ਸ੍ਰੇਸ਼ਠਤਾ ਨਾਲ ਹਰਾਇਅਆ। ਓਦਿਤਾ ਨੂੰ ਵੀ ਸੋਨ ਤਮਗਾ ਮੁਕਾਬਲੇ ਵਿਚ ਦੁਨੀਆ ਦੇ ਨੰਬਰ ਇਕ ਪਹਿਲਵਾਨ ਤਾਕਾਰਾ ਸੂਡਾ ਨੇ 6-4 ਨਾਲ ਹਰਾਇਆ।
ਕਾਂਸੀ ਤਮਗੇ ਦੇ ਪਲੇਅ ਆਫ ਮੁਕਾਬਲੇ ਵਿਚ ਦਿਨੇਸ਼ ਨੇ ਤੁਰਕਮੇਨਿਸਤਾਨ ਦੇ ਸਾਪਾਰੋਵ ਜੇਡ ਨੂੰ 14-12 ਨਾਲ ਹਰਾਇਆ। ਭਾਰਤ ਨੇ ਚੈਂਪੀਅਨਸ਼ਿਪ ਵਿਚ 10 ਤਮਗੇ ਜਿੱਤੇ।