ਮਹਿਲਾਵਾਂ ਨੂੰ ਮਜ਼ਬੂਤ ਬਣਾਉਣਾ ਸਮਾਜ ਨੂੰ ਮਜ਼ਬੂਤ ਬਣਾਉਣਾ ਹੈ : ਖੇਡ ਮੰਤਰੀ ਮਾਂਡਵੀਆ

Monday, Mar 09, 2026 - 02:09 PM (IST)

ਮਹਿਲਾਵਾਂ ਨੂੰ ਮਜ਼ਬੂਤ ਬਣਾਉਣਾ ਸਮਾਜ ਨੂੰ ਮਜ਼ਬੂਤ ਬਣਾਉਣਾ ਹੈ : ਖੇਡ ਮੰਤਰੀ ਮਾਂਡਵੀਆ

ਕੋਲਕਾਤਾ– ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਐਤਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਮਹਿਲਾਵਾਂ ਦੀ ਫਿਟਨੈੱਸ ਅਤੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਫਿੱਟ ਇੰਡੀਆ ਪਿੰਕ ਸਾਈਕਲੋਥਨ ’ਚ ਹਿੱਸਾ ਲਿਆ। ਦੇਸ਼ ਭਰ ’ਚ ‘ਸੰਡੇ ਆਨ ਸਾਈਕਲ’ ਪਹਿਲ ’ਚ ਨਾਗਰਿਕਾਂ ਦਾ ਉਤਸ਼ਾਹ ਨਾਲ ਹਿੱਸਾ ਲੈਣਾ ਜਾਰੀ ਹੈ ਜਿਸ ਨਾਲ ਫਿਟਨੈੱਸ, ਵਿਵਹਾਰਿਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਹੋਰ ਮਜ਼ਬੂਤ ਹੋਇਆ।

ਇਸ ਮੌਕੇ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਅਤੇ ਸਵੱਛ ਵਾਤਾਵਰਣ ’ਚ ਯੋਗਦਾਨ ਪਾਉਣ ਲਈ ਸਾਈਕਲਿੰਗ ਨੂੰ ਇਕ ਆਸਾਨ ਪਰ ਅਸਰਦਾਰ ਤਰੀਕੇ ਦੇ ਤੌਰ ’ਤੇ ਅਪਣਾਉਣ ਲਈ ਉਤਸ਼ਾਹਿਤ ਕੀਤਾ। ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਗਰਿਕਾਂ ’ਚ ਫਿਟਨੈੱਸ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਬਣਾਉਣ ’ਚ ਮਦਦ ਕਰਦੀ ਹੈ।

ਮਾਂਡਵੀਆ ਨੇ ਆਪਣੇ ਸੰਬੋਧਨ ’ਚ ਕਿਹਾ, ‘‘ਜਦੋਂ ਮਹਿਲਾਵਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਰਿਵਾਰ ਅਤੇ ਸਮਾਜ ਤਰੱਕੀ ਕਰਦੇ ਹਨ ਅਤੇ ਸਿੱਧੇ ਰਾਸ਼ਟਰ-ਨਿਰਮਾਣ ’ਚ ਯੋਗਦਾਨ ਪਾਉਂਦੇ ਹਨ।’’


author

Tarsem Singh

Content Editor

Related News