ਭਾਰਤੀ ਖੇਡਾਂ ਦੇ ਭਵਿੱਖ ਲਈ ਖਿਡਾਰੀਆਂ ’ਤੇ ਕੇਂਦ੍ਰਿਤ ਨੀਤੀਆਂ ਜ਼ਰੂਰੀ : ਪੀ. ਟੀ. ਊਸ਼ਾ

Tuesday, Mar 17, 2026 - 06:07 PM (IST)

ਭਾਰਤੀ ਖੇਡਾਂ ਦੇ ਭਵਿੱਖ ਲਈ ਖਿਡਾਰੀਆਂ ’ਤੇ ਕੇਂਦ੍ਰਿਤ ਨੀਤੀਆਂ ਜ਼ਰੂਰੀ : ਪੀ. ਟੀ. ਊਸ਼ਾ

ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ. ਟੀ. ਊਸ਼ਾ ਨੇ ਕਿਹਾ ਹੈ ਕਿ ਭਾਰਤ ’ਚ ਖੇਡ ਪ੍ਰਸ਼ਾਸਨ ਲਈ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਫੈਸਲੇ ਲੈਣ ’ਚ ਖਿਡਾਰੀਆਂ ਨੂੰ ਕੇਂਦਰ ’ਚ ਰੱਖਿਆ ਜਾਵੇ।

ਊਸ਼ਾ ਨੇ ਇੱਥੇ ਕਿਹਾ ਕਿ ਇਹ ਯਕੀਨੀ ਕਰਨਾ ਹੋਵੇਗਾ ਕਿ ਪ੍ਰਸ਼ਾਸਕਾਂ ਤੇ ਖੇਡ ਇਕਾਈਆਂ ਦੀ ਸਭ ਤੋਂ ਪ੍ਰਮੁੱਖ ਤਰਜੀਹ ਖਿਡਾਰੀਆਂ ਦੀ ਤਿਆਰੀ, ਕਲਿਆਣ ਤੇ ਵਿਕਾਸ ਰਹੇ। ਉਸ ਨੇ ਕਿਹਾ, ‘‘ਭਾਰਤੀ ਖੇਡਾਂ ਦੇ ਭਵਿੱਖ ਦੀ ਦਿਸ਼ਾ ਖਿਡਾਰੀਆਂ ਨੂੰ ਕੇਂਦਰ ’ਚ ਰੱਖਣ ਵਾਲੇ ਖੇਡ ਪ੍ਰਸ਼ਾਸਨ ਤੋਂ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਤਿਆਰੀ, ਕਲਿਆਣ ਤੇ ਵਿਕਾਸ ਸਾਡੀ ਸਭ ਤੋਂ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ।’’


author

Tarsem Singh

Content Editor

Related News