ਲਕਸ਼ੈ ਸੇਨ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ''ਚ ਆਪਣੀ ਸਫਲਤਾ ਦਾ ਖੋਲ੍ਹਿਆ ਰਾਜ

Wednesday, Mar 11, 2026 - 05:51 PM (IST)

ਲਕਸ਼ੈ ਸੇਨ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ''ਚ ਆਪਣੀ ਸਫਲਤਾ ਦਾ ਖੋਲ੍ਹਿਆ ਰਾਜ

ਨਵੀਂ ਦਿੱਲੀ/ਬਰਮਿੰਘਮ : ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ (Silver Medal) ਆਪਣੇ ਨਾਮ ਕੀਤਾ ਹੈ। ਭਾਵੇਂ ਕਿ ਪੁਰਸ਼ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੂੰ ਚੀਨੀ ਤਾਈਪੇ ਦੇ ਲਿਨ ਚੁਨ-ਯੀ ਹੱਥੋਂ 21-15, 22-20 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਉਪਲਬਧੀ ਨਾਲ ਉਹ ਇੱਕ ਵੱਡੇ ਇਤਿਹਾਸਕ ਰਿਕਾਰਡ ਦੇ ਮਾਲਕ ਬਣ ਗਏ ਹਨ।

ਪ੍ਰਕਾਸ਼ ਪਾਦੂਕੋਣ ਦੀ ਕੀਤੀ ਬਰਾਬਰੀ 
24 ਸਾਲਾ ਲਕਸ਼ਯ ਸੇਨ ਹੁਣ ਆਪਣੇ ਮੈਂਟਰ ਅਤੇ ਸਾਬਕਾ ਚੈਂਪੀਅਨ ਪ੍ਰਕਾਸ਼ ਪਾਦੂਕੋਣ ਤੋਂ ਬਾਅਦ ਦੋ ਵਾਰ ਆਲ ਇੰਗਲੈਂਡ ਫਾਈਨਲ ਵਿੱਚ ਪਹੁੰਚਣ ਵਾਲੇ ਦੁਨੀਆ ਦੇ ਸਿਰਫ਼ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪਾਦੂਕੋਣ 1980 ਅਤੇ 1981 ਵਿੱਚ ਫਾਈਨਲ ਵਿੱਚ ਪਹੁੰਚੇ ਸਨ।

ਮਾਨਸਿਕ ਅਨੁਸ਼ਾਸਨ ਰਿਹਾ ਜਿੱਤ ਦਾ ਮੰਤਰ 
ਲਕਸ਼ੈ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਮਾਨਸਿਕ ਅਨੁਸ਼ਾਸਨ (Mental Discipline) ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਨੇ ਬਾਹਰੀ ਉਮੀਦਾਂ ਨੂੰ ਦਿਮਾਗ ਤੋਂ ਦੂਰ ਰੱਖਿਆ ਅਤੇ ਸਿਰਫ਼ ਇੱਕ ਸਮੇਂ ਵਿੱਚ ਇੱਕ ਮੈਚ 'ਤੇ ਧਿਆਨ ਕੇਂਦਰਿਤ ਕੀਤਾ। ਲਕਸ਼ੈ ਅਨੁਸਾਰ, "ਜਦੋਂ ਵੀ ਮੈਂ ਕੋਰਟ 'ਤੇ ਉਤਰਦਾ ਸੀ, ਮੇਰਾ ਫੋਕਸ ਸਿਰਫ਼ ਆਪਣੇ ਮੈਚ 'ਤੇ ਹੁੰਦਾ ਸੀ, ਨਾ ਕਿ ਅਗਲੇ ਵਿਰੋਧੀ ਜਾਂ ਡਰਾਅ 'ਤੇ"।
 


author

Tarsem Singh

Content Editor

Related News