ਪੁਣੇ ਨੇ ਇਕ ਪਾਸੜ ਮੁਕਾਬਲੇ ਵਿਚ ਤੇਲਗੂ ਨੂੰ ਹਰਾਇਆ

05/26/2019 2:40:53 PM

ਸਪੋਰਟਸ ਡੈਸਕ : ਪੁਣੇ ਪ੍ਰਾਈਡ ਨੇ ਸ਼ਨੀਵਾਰ ਨੂੰ ਪਾਰਲੇ ਇੰਡੋ-ਇੰਟਰਨੈਸ਼ਨਲ ਪ੍ਰੀਮਿਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਸੀਜ਼ਨ ਵਿਚ ਤੇਲਗੂ ਬੁਲਸ ਨੂੰ ਇਕ ਪਾਸੜ ਮੁਕਾਬਲੇ ਵਿਚ 42-28 ਨਾਲ ਹਰਾ ਦਿੱਤਾ। ਇਸ ਮੈਚ ਵਿਚ ਪੁਣੇ ਸ਼ੁਰੂ ਤੋਂ ਹੀ ਤੇਲਗੂ 'ਤੇ ਹਾਵੀ ਰਿਹਾ ਅਤੇ ਪੂਰੇ ਮੈਚ ਦੌਰਾਨ ਵੱਡਾ ਫਰਕ ਬਣਾਉਣ 'ਚ ਸਫਲ ਰਿਹਾ। ਤੇਲਗੂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਹ ਅੰਕਾਂ ਦੇ ਫਰਕ ਨੂੰ ਘੱਟ ਕਰ ਸਕੇ ਪਰ ਉਸਦੀ ਹਰ ਕੋਸ਼ਿਸ਼ ਅਸਫਲ ਰਹੀ। ਪੁਣੇ ਨੇ ਪਹਿਲੇ ਕੁਆਰਟਰ ਦਾ ਅੰਤ 12-6 ਦੇ ਸਕੋਰ ਨਾਲ ਕੀਤਾ। ਦੁਜੇ ਕੁਆਰਟਰ ਵਿਚ ਪੁਣੇ ਪੂਰੀ ਤਰ੍ਹਾਂ ਹਾਵੀ ਰਿਹਾ। ਉਸਦੇ ਨੇ ਆਉਂਦਿਆਂ ਹੀ ਸਕੋਰ 13-7 ਕੀਤਾ ਅਤੇ ਇੱਥੋਂ ਤੇਲਗੂ ਨੂੰ ਸਿਰਫ 4 ਅੰਕ ਹੀ ਲੈਣ ਦਿੱਤੇ। ਦੂਜੇ ਕੁਆਰਟਰ ਦਾ ਅੰਤ ਪੁਣੇ ਨੇ 25-11 ਨਾਲ ਕੀਤਾ।

ਤੀਜੇ ਕੁਆਰਟਰ ਵਿਚ ਤੇਲਗੂ ਦੇ ਡਿਫੈਂਸ ਨੇ ਚੰਗਾ ਖੇਡ ਦਿਖਾਇਆ ਅਤੇ ਪੁਣੇ ਨੂੰ ਸਿਰਫ 8 ਅੰਕ ਹੀ ਲੈਣ ਦਿੱਤੇ। ਹਾਲਾਂਕਿ ਉਸਦੇ ਰੇਡਰ ਕਮਾਲ ਨਹੀਂ ਦਿਖਾ ਸਕੇ ਅਤੇ ਸਿਰਫ ਅੰਕ ਹੀ ਲੈ ਸਕੇ। ਇਸੇ ਕਾਰਨ ਪੁਣੇ ਨੇ ਤੀਜੇ ਕੁਆਰਟਰ ਦਾ ਅੰਤ 33-18 ਦੇ ਸਕੋਰ ਨਾਲ ਕੀਤਾ। ਚੌਥੇ ਕੁਆਰਟਰ ਵਿਚ ਪੁਣੇ ਨੇ ਬਿਨਾ ਕਿਸੇ ਪਰੇਸ਼ਾਨੀ ਦੇ ਆਪਣੇ ਸਕੋਰ ਵਿਚ ਵਾਧਾ ਕੀਤਾ ਅਤੇ ਲਗਾਤਾਰ ਅੰਕ ਲੈਂਦੀ ਰਹੀ। ਇਸ ਕੁਆਰਟਰ ਵਿਚ ਉਸਨੇ 9 ਅੰਕ ਲਏ ਜਦਕਿ ਤੇਲਗੂ ਨੇ ਉਸ ਤੋਂ ਇਕ ਅੰਕ ਵੱਧ ਲਿਆ।


Related News