ਬੰਗਲਾਦੇਸ਼ ''ਤੇ ਅਫਗਾਨਿਸਤਾਨ ਜੀ ਜਿੱਤ ''ਚ ਚਮਕੇ ਨਬੀ ਤੇ ਮੁਜੀਬ

Sunday, Sep 15, 2019 - 11:40 PM (IST)

ਬੰਗਲਾਦੇਸ਼ ''ਤੇ ਅਫਗਾਨਿਸਤਾਨ ਜੀ ਜਿੱਤ ''ਚ ਚਮਕੇ ਨਬੀ ਤੇ ਮੁਜੀਬ

ਢਾਕਾ— ਮੁਹੰਮਦ ਨਬੀ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਮਜੀਬ ਉਰ ਰਹਿਮਾਨ ਦੇ ਫਿਰਕੀ ਦੇ ਜਾਦੂ ਨਾਲ ਅਫਗਾਨਿਸਤਾਨ ਨੇ ਤ੍ਰਿਕੋਣੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਐਤਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 25 ਦੌੜਾਂ ਨਾਲ ਹਰਾ ਕੇ ਅੰਕ ਸੂਚੀ 'ਚ ਚੋਟੀ ਦਾ ਸਥਾਨ ਬਣਾ ਲਿਆ ਹੈ। ਅਫਗਾਨਿਸਤਾਨ ਦੇ 165 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਮੁਜੀਬ (15 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 19.5 ਓਵਰਾਂ 'ਚ 139 ਦੌੜਾਂ 'ਤੇ ਢੇਰ ਹੋ ਗਈ। ਮੇਜਬਾਨ ਬੰਗਲਾਦੇਸ਼ ਨੇ ਨਿਯਮਿਤ ਅੰਤਰਾਲ 'ਤੇ ਵਿਕਟ ਗੁਆਏ। ਇਸ ਤੋਂ ਪਹਿਲਾਂ ਨਬੀ ਦੀ 54 ਗੇਂਦਾਂ 'ਚ 7 ਛੱਕਿਆਂ ਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 84 ਦੌੜਾਂ ਦੀ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ 6 ਵਿਕਟਾਂ 'ਤੇ 164 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਮੁਹੰਮਦ ਨੇ 33 ਦੌੜਾਂ 'ਤੇ 4 ਵਿਕਟਾਂ ਜਦਕਿ ਕਪਤਾਨ ਸ਼ਾਕਿਬ ਅਲ ਹਸਨ ਨੇ 18 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News