ਪ੍ਰੋ ਰੈਸਲਿੰਗ : ਯੂ. ਪੀ. ਦੰਗਲ ਨੇ ਪੰਜਾਬ ਰਾਇਲਜ਼ ਨੂੰ 4-3 ਨਾਲ ਹਰਾਇਆ

01/12/2018 2:52:05 AM

ਨਵੀਂ ਦਿੱਲੀ— ਯੂ. ਪੀ. ਦੰਗਲ ਨੇ ਆਪਣੇ ਪਹਿਲਵਾਨਾਂ ਦੇ ਸ਼ਾਨਦਾਰ ਤਾਲਮੇਲ ਨਾਲ ਸਾਬਕਾ ਚੈਂਪੀਅਨ ਪੰਜਾਬ ਰਾਇਲਜ਼ ਨੂੰ ਪ੍ਰੋ ਰੈਸਲਿੰਗ ਲੀਗ ਵਿਚ ਵੀਰਵਾਰ ਨੂੰ ਇਕ ਰੋਮਾਂਚਕ ਮੁਕਾਬਲੇ ਵਿਚ ਸੀਰੀਫੋਰਟ ਸਟੇਡੀਅਮ ਵਿਚ 4-3 ਨਾਲ ਹਰਾ ਦਿੱਤਾ। ਯੂ. ਪੀ. ਨੇ ਇਸ ਤਰ੍ਹਾਂ ਪ੍ਰੋ ਰੈਸਲਿੰਗ ਲੀਗ ਵਿਚ ਜੇਤੂ ਸ਼ੁਰੂਆਤ ਕੀਤੀ। ਦੋਵੇਂ ਟੀਮਾਂ ਵਿਚਾਲੇ ਛੇ ਮੈਚਾਂ ਤਕ ਮੁਕਾਬਲਾ 3-3 ਨਾਲ ਬਰਾਬਰੀ 'ਤੇ ਸੀ ਪਰ ਨਿਤਿਨ ਨੇ 57 ਕਿ. ਗ੍ਰਾ. ਭਾਰ ਵਰਗ ਵਿਚ ਉਤਕਰਸ਼ ਕਾਲੇ ਨੂੰ ਰੋਮਾਂਚਕ ਮੈਚ ਵਿਚ 8-7 ਨਾਲ ਹਰਾ ਕੇ ਯੂ. ਪੀ. ਦੰਗਲ ਨੂੰ ਮੁਕਾਬਲੇ ਵਿਚ 4-3 ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ।


Related News