ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

Saturday, Oct 20, 2018 - 10:18 AM (IST)

ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

ਪੁਣੇ— ਵਿਸ਼ਾਲ ਭਾਰਦਵਾਜ  ਅਤੇ ਅਬੂਜਰ ਮਿਘਾਨੀ ਦੀ ਸ਼ਾਨਦਾਰ ਰੱਖਿਆਤਮਕ ਖੇਡ ਦੀ ਬਦੌਲਤ ਤੇਲੁਗੂ ਟਾਈਟਨਸ ਨੇ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ 'ਚ ਸ਼ੁੱਕਰਵਾਰ ਨੂੰ 35-31 ਨਾਲ ਹਰਾ ਦਿੱਤਾ। 
PunjabKesari
ਦੋਹਾਂ ਡਿਫੈਂਡਰਾਂ ਨੇ ਕੁਲ 11 ਅੰਕ ਬਟੋਰੇ ਅਤੇ ਪਟਨਾ ਦੇ ਸਟਾਰ ਰੇਡਰ ਪ੍ਰਦੀਪ ਨਰਵਾਲ ਨੂੰ ਕਾਬੂ 'ਚ ਰਖਿਆ। ਟਾਈਟਨਸ ਦੀ ਇਸ ਤਰ੍ਹਾਂ ਸੈਸ਼ਨ ਦੀ ਇਹ ਤੀਜੀ ਜਿੱਤ ਹੈ। ਜਦਕਿ ਪਟਨਾ ਨੂੰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਈਟਨਸ ਲਈ ਰਾਹੁਲ ਚੌਧਰੀ ਨੇ 7 ਅੰਕ ਜੁਟਾਏ। ਇਕ ਹੋਰ ਮੁਕਾਬਲੇ 'ਚ ਪੁਣੇਰੀ ਪਲਟਨ ਨੇ ਜੈਪੁਰ ਪਿੰਕ ਪੈਂਥਰਸ ਨੂੰ 29-25 ਨਾਲ ਹਰਾਇਆ।


Related News