ਪ੍ਰੋ ਕਬੱਡੀ ਲੀਗ : ਪਟਨਾ ਨੇ ਤੇਲੁਗੂ ਨੂੰ ਬਰਾਬਰੀ ''ਤੇ ਰੋਕਿਆ

Saturday, Sep 21, 2019 - 01:45 AM (IST)

ਪ੍ਰੋ ਕਬੱਡੀ ਲੀਗ : ਪਟਨਾ ਨੇ ਤੇਲੁਗੂ ਨੂੰ ਬਰਾਬਰੀ ''ਤੇ ਰੋਕਿਆ

ਪੁਣੇ— ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਆਖਰੀ ਪੰਜ ਮਿੰਟ 'ਚ ਸ਼ਾਨਦਾਰ ਖੇਡ ਦੇ ਦਮ 'ਤੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਇੱਥੇ ਤੇਲੁਗੂ ਟਾਇੰਟਸ ਨੂੰ 42-42 ਦੇ ਨਾਲ ਬਰਾਬਰੀ 'ਤੇ ਰੋਕ ਦਿੱਤਾ। ਸਟਾਰ ਰੇਡਰ ਪ੍ਰਦੀਪ ਨਰਵਾਲ 17 ਅੰਕ ਬਣਾ ਕੇ ਇਕ ਵਾਰ ਫਿਰ ਮੁਕਾਬਲੇ 'ਚ ਪਟਨਾ ਦੀ ਵਾਪਸੀ ਕਰਵਾਈ। ਮੈਚ ਖਤਮ ਹੋਣ ਤੋਂ 7 ਮਿੰਟ ਪਹਿਲਾਂ ਪਟਨਾ ਦੀ ਟੀਮ 8 ਅੰਕ (29-37) ਨਾਲ ਪਿਛੜ ਰਹੀ ਸੀ ਪਰ ਨਰਵਾਲ ਤੇ ਕੋਰੀਆ ਖਿਡਾਰੀ ਲੀ ਜੰਗ-ਕੁਨ (ਸੱਤ ਅੰਕ) ਦੇ ਸ਼ਾਨਦਾਰ ਖੇਡ ਨਾਲ ਟੀਮ ਨੇ ਬਰਾਬਰੀ ਕਰ ਤਿੰਨ ਅੰਕ ਹਾਸਲ ਕੀਤੇ। ਤੇਲੁਗੂ ਟਾਇੰਟਸ ਦੇ ਲਈ ਸਿਧਾਰਥ ਦੇਸਾਈ (12 ਅੰਕ) ਤੇ ਰਜਨੀਸ਼ (10 ਅੰਕ) ਨੇ ਸੁਪਰ 10 ਕੀਤੇ ਪਰ ਇਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਲਈ ਕਾਫੀ ਨਹੀਂ ਸੀ।

PunjabKesari


author

Gurdeep Singh

Content Editor

Related News