ਪ੍ਰਿਥਵੀ ਸ਼ਾਹ ''ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ ''ਚ ਕੀਤੀ ਸੀ ਇਹ ਹਰਕਤ
Monday, May 02, 2022 - 07:51 PM (IST)
ਮੁੰਬਈ- ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਐਤਵਾਰ ਇੱਥੇ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਮੈਚ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਜਾਬਤੇ ਦੀ ਉਲੰਘਣਾ ਕਰਨ ਦੇ ਲਈ ਫਟਕਾਰ ਦੇ ਨਾਲ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ। ਆਈ. ਪੀ. ਐੱਲ. ਤੋਂ ਜਾਰੀ ਬਿਆਨ ਦੇ ਅਨੁਸਾਰ ਕਿ ਸ਼ਾਹ ਨੇ ਆਈ. ਪੀ. ਐੱਲ. ਕੋਡ ਆਫ ਕੰਡਕਟ ਦੀ ਧਾਰਾ 2.2 ਦੇ ਤਹਿਤ 'ਲੈਵਲ ਇਕ' ਦਾ ਜੁਰਮ ਅਤੇ ਇਸ ਨਾਲ ਜੁੜਿਆ ਜੁਰਮਾਨਾ ਸਵੀਕਾਰ ਕਰ ਲਿਆ।
ਇਹ ਵੀ ਪੜ੍ਹੋ : ਹੈਦਰਾਬਾਦ ਦੇ ਗੇਂਦਬਾਜ਼ੀ ਕੋਚ Dale Steyn ਨੇ ਟੀ-ਸ਼ਰਟ 'ਤੇ ਲਿਆ ਧੋਨੀ ਦਾ ਆਟੋਗ੍ਰਾਫ਼
ਕੋਡ ਆਫ ਕੰਡਕਟ ਦੇ 'ਲੈਵਲ ਇਕ' ਦੇ ਉਲੰਘਣਾ ਵਿਚ ਮੈਚ ਰੈਫਰੀ ਦਾ ਫੈਸਲਾ ਅੰਤਿਮ ਅਤੇ ਬੰਧਨਯੋਗ ਹੈ। 'ਲੈਵਲ ਇਕ' ਦਾ ਅਪਰਾਧ ਅੰਪਾਇਰਾਂ ਜਾਂ ਵਿਰੋਧੀ ਟੀਮ ਦੇ ਪ੍ਰਤੀ ਹਮਲਾਵਰ ਇਸ਼ਾਰਿਆਂ ਨਾਲ ਸਬੰਧਿਤ ਹੈ। ਲਖਨਊ ਨੇ ਇਸ ਮੈਚ ਵਿਚ ਦਿੱਲੀ ਕੈਪੀਟਲਸ ਨੂੰ 6 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ. ਪਲੇਅ ਆਫ ਦੇ ਲਈ ਕੁਆਲੀਫਾਈ ਕਰਨ ਦੀ ਦਿਸ਼ਾ ਵਿਚ ਕਦਮ ਵਧਾਇਆ।
ਇਹ ਵੀ ਪੜ੍ਹੋ : SRH ਨੂੰ ਝਟਕਾ, ਵਾਸ਼ਿੰਗਟਨ ਸੁੰਦਰ ਮੁੜ ਹੋਏ ਸੱਟ ਦਾ ਸ਼ਿਕਾਰ, ਅਗਲਾ ਮੈਚ ਖੇਡਣ 'ਤੇ ਸਸਪੈਂਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।