ਐੱਸ.ਪੀ.ਐੱਸ. ਬੱਦੋਵਾਲ ਕਬੱਡੀ ਮਹਾਕੁੰਭ ’ਤੇ ਇੰਸ. ਪ੍ਰੇਮ ਭੰਗੂ ਹੋਣਗੇ ਸਨਮਾਨਿਤ: ਬੀਰਾ, ਬੱਦੋਵਾਲ

Thursday, Feb 06, 2020 - 08:38 PM (IST)

ਐੱਸ.ਪੀ.ਐੱਸ. ਬੱਦੋਵਾਲ ਕਬੱਡੀ ਮਹਾਕੁੰਭ ’ਤੇ ਇੰਸ. ਪ੍ਰੇਮ ਭੰਗੂ ਹੋਣਗੇ ਸਨਮਾਨਿਤ: ਬੀਰਾ, ਬੱਦੋਵਾਲ

ਲੁਧਿਆਣਾ(ਜ.ਬ.)- ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ 12 ਫਰਵਰੀ ਦਿਨ ਬੁੱਧਵਾਰ ਨੂੰ ਬੱਦੋਵਾਲ ਦੇ ਸਟੇਡੀਅਮ ’ਚ ਕਰਵਾਏ ਜਾ ਰਹੇ 13ਵੇਂ ਐੱਸ.ਪੀ.ਐੱਸ. ਬੱਦੋਵਾਲ ਕਬੱਡੀ ਕੱਪ ’ਤੇ ਐੱਸ.ਐੱਚ.ਓ. ਦਾਖਾ ਇੰਸ. ਪ੍ਰੇਮ ਸਿੰਘ ਭੰਗੂ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਸਰਪ੍ਰਸਤ ਬੀਰਾ ਕੈਨੇਡਾ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦਿੱਤੀ। 

'ਜਗ ਬਾਣੀ' ਵੈੱਬ ਟੀ.ਵੀ. ’ਤੇ ਹੋਵੇਗਾ ਸਿੱਧਾ ਪ੍ਰਸਾਰਨ
ਚੇਅਰਮੈਨ ਕੁਲਦੀਪ ਸਿੰਘ, ਪ੍ਰਧਾਨ ਪਿੰਦਰ ਕੈਨੇਡਾ, ਮੁੱਖ ਪ੍ਰਬੰਧਕ ਰਾਜਵਿੰਦਰ ਰਾਜੂ, ਸਰਪ੍ਰਸਤ ਰਾਣਾ ਪ੍ਰਧਾਨ, ਐੈੱਮ.ਡੀ. ਹੈਪੀ ਪੰਡੋਰੀ ਤੇ ਮੀਤ ਪ੍ਰਧਾਨ ਯਾਦੀ ਗਰੇਵਾਲ ਨੇ ਦੱਸਿਆ ਕਿ ਖੇਡ ਮੇਲੇ ’ਚ ਜੇਤੂ ਖਿਡਾਰੀਆਂ ਨੂੰ 25 ਮੋਟਰਸਾਈਕਲ ਦਿੱਤੇ ਜਾਣਗੇ। ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਨ ਜਗ ਬਾਣੀ ਵੈੱਬ ਟੀ.ਵੀ. ’ਤੇ ਕੀਤਾ ਜਾਵੇਗਾ। ਐੱਮ. ਡੀ. ਗੁਰਦੀਪ ਥਰੀਕੇ, ਨੀਟੂ ਮਨੀਲਾ, ਬਿੱਟੂ ਬੱਦੋਵਾਲ, ਗੋਗੀ ਪ੍ਰਧਾਨ, ਜਸਵੀਰ ਕੈਨੇਡਾ, ਕੁਲਵਿੰਦਰ ਸਿੰਘ, ਗੋਲਡੀ ਝਾਂਡੇ, ਗਗਨ ਅੰਮ੍ਰਿਤਸਰ ਤੇ ਰਵੀ ਕੈਨੇਡਾ ਨੇ ਦੱਸਿਆ ਕਿ ਖੇਡ ਮੇਲੇ ਦੀ ਸਫਲਤਾ ਲਈ ਅੰਗਰੇਜ਼ ਕੈਨੇਡਾ, ਤਪਿੰਦਰ ਕੈਨੇਡਾ, ਗੁਰਤੇਜ ਦੋਰਾਹਾ, ਸਰਪੰਚ ਜੱਗੀ ਪਮਾਲ, ਮਾਸਟਰ ਜਸਵੰਤ ਕੈਨੇਡਾ, ਸੰਨੀ ਕੈਨੇਡਾ, ਰਜਿੰਦਰ ਕੈਨੇਡਾ, ਬਲਵੰਤ ਕੈਨੇਡਾ, ਥਾਣੇਦਾਰ ਜਗਦੀਸ਼ ਨੀਟਾ, ਭੋਲਾ ਫੌਜੀ ਤੇ ਕੌਂਸਲਰ ਜਸਵੀਰ ਹਰਾ ਵਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।


author

Baljit Singh

Content Editor

Related News