ਪ੍ਰਵੀਣ ਨੇ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਨਾਂ ਲਿਆ ਵਾਪਸ, ਸੁਸ਼ੀਲ ਲਈ ਹੋਈ ਆਸਾਨੀ
Tuesday, Aug 13, 2019 - 04:39 PM (IST)

ਸਪੋਰਟਸ ਡੈਸਕ— ਦੋ ਵਾਰ ਦੇ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਲਈ ਵਰਲਡ ਕੁਸ਼ਤੀ ਚੈਂਪੀਅਨਸ਼ਿਪ 'ਚ ਪਹੁੰਚਣ ਦੀ ਰਾਹ ਆਸਾਨ ਹੋ ਗਈ ਹੈ ਕਿਉਂਕਿ ਮੋਢੇ ਦੀ ਸੱਟ ਦੀ ਵਜ੍ਹਾ ਨਾਲ ਪਹਿਲਵਾਨ ਪ੍ਰਵੀਣ ਰਾਣਾ ਨੇ ਵਰਲਡ ਚੈਂਪੀਅਨਸ਼ਿਪ ਲਈ ਹੋਣ ਵਾਲੇ ਟ੍ਰਾਇਲ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।
14-22 ਸਤੰਬਰ ਤਕ ਕਜ਼ਾਖਸਤਾਨ 'ਚ ਹੋਣ ਵਾਲੇ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲ ਦੇ 74 ਕਿਲੋਗ੍ਰਾਮ ਭਾਰ ਵਰਗ 'ਚ ਸੁਸ਼ੀਲ ਦੇ ਸਾਹਮਣੇ ਪ੍ਰਵੀਣ ਮੁੱਖ ਵਿਰੋਧੀ ਸਨ ਪਰ ਹੁਣ ਤਕ ਉਸ ਦੇ ਬਾਹਰ ਹੋਣ ਜਾਣ ਦੀ ਵਜ੍ਹਾ ਨਾਲ ਸੁਸ਼ੀਲ ਦਾ ਰਸਤਾ ਆਸਾਨ ਹੋ ਗਿਆ ਹੈ। ਦਰਅਸਲ ਵਰਲਡ ਚੈਂਪੀਅਨਸ਼ਿਪ ਲਈ ਹੋਣ ਵਾਲੇ ਟ੍ਰਾਇਲ ਲਈ ਸੁਸ਼ੀਲ ਅਤੇ ਪ੍ਰਵੀਣ ਵਿਚਾਲੇ ਮੁਕਾਬਲਾ ਹੋਣਾ ਸੀ ਪਰ ਪ੍ਰਵੀਣ ਨੇ ਸੱਟ ਦੀ ਵਜ੍ਹਾ ਨਾਲ ਆਪਣਾ ਨਾਂ ਵਾਪਸ ਲੈ ਲਿਆ ਹੈ।