ਪ੍ਰਜਨੇਸ਼ ਟਾਟਾ ਓਪਨ ਮਹਾਰਾਸ਼ਟਰ ਦੇ ਦੂਜੇ ਦੌਰ ''ਚ, ਕਾਧੇ ਹਾਰਿਆ

Tuesday, Feb 04, 2020 - 11:46 PM (IST)

ਪ੍ਰਜਨੇਸ਼ ਟਾਟਾ ਓਪਨ ਮਹਾਰਾਸ਼ਟਰ ਦੇ ਦੂਜੇ ਦੌਰ ''ਚ, ਕਾਧੇ ਹਾਰਿਆ

ਪੁਣੇ— ਭਾਰਤ ਦੇ ਨੰਬਰ ਇਕ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਮੰਗਲਵਾਰ ਨੂੰ ਇੱਥੇ ਤੀਜੇ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਜਰਮਨੀ ਦੇ ਯਾਨਿਕ ਮੇਡੇਨ ਨੂੰ ਸਿੱਧੇ ਸੈੱਟਾਂ 'ਚ ਹਰਾਇਆ। ਗੁਣੇਸ਼ਵਰਨ ਨੇ ਸਬਰ ਰੱਖਦੇ ਹੋਏ ਸਖਤ ਮੁਕਾਬਲੇ 'ਚ 7-6 (7-4), 7-6 (7-5) ਨਾਲ ਜਿੱਤ ਦਰਜ ਕੀਤੀ। ਦੋਵੇਂ ਸੈੱਟ ਟਾਈਬ੍ਰੇਕ 'ਚ ਖਿੱਚੇ। ਸਥਾਨਕ ਖਿਡਾਰੀ ਅਰਜੁਨ ਕਾਧੇ ਨੂੰ ਹਾਲਾਂਕਿ ਚੈੱਕ ਗਣਰਾਜ ਦੇ ਗਿਰੀ ਵੇਸਲੀ ਵਿਰੁੱਧ ਸਿੱਧੇ ਸੈੱਟਾਂ 'ਚ 2-6, 4-6 ਨਾਲ ਹਾਰ ਝਲਣੀ ਪਈ।

 

author

Gurdeep Singh

Content Editor

Related News