ਆਸਟਰੇਲੀਆਈ ਓਪਨ ਦੇ ਪਹਿਲੇ ਦੌਰ 'ਚ ਹਾਰੇ ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ

Tuesday, Jan 21, 2020 - 10:49 AM (IST)

ਆਸਟਰੇਲੀਆਈ ਓਪਨ ਦੇ ਪਹਿਲੇ ਦੌਰ 'ਚ ਹਾਰੇ ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ

ਸਪੋਰਟਸ ਡੈਸਕ— ਭਾਰਤ ਦੇ ਟਾਪ ਰੈਂਕਿੰਗ ਵਾਲੇ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਆਸਟਰੇਲੀਆਈ ਓਪਨ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ 'ਚ ਹਾਰ ਕੇ ਬਾਹਰ ਹੋ ਗਏ ਅਤੇ ਉਨ੍ਹਾਂ ਨੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਨਾਲ ਖੇਡਣ ਦਾ ਮੌਕਾ ਗੁਆ ਦਿੱਤਾ। ਦੁਨੀਆ ਦੇ 122ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਕੁਆਲੀਫਾਇਰ 'ਚ 'ਲਕੀ ਲੂਜ਼ਰ' ਦੇ ਤੌਰ 'ਤੇ ਮੁੱਖ ਡਰਾਅ 'ਚ ਪੁਜੇ ਸਨ। ਉਹ ਪਹਿਲੇ ਦੌਰ 'ਚ ਆਪਣੇ ਤੋਂ 22 ਰੈਂਕਿੰਗ ਹੇਠਾਂ ਵਾਲੇ ਖਿਡਾਰੀ ਜਾਪਾਨੀ ਵਾਇਲਡ ਕਾਰਡ ਧਾਰਕ ਤਤਸੁਮਾ ਇਤਨਾ ਤੋਂ ਦੋ ਘੰਟੇ ਤੱਕ ਚੱਲੇ ਮੁਕਾਬਲੇ 'ਚ 4-6, 2-6,5-7 ਨਾਲ ਹਾਰ ਗਏ।


Related News