ਪ੍ਰਜਨੇਸ਼ ਆਸਟਰੇਲੀਆਈ ਓਪਨ ਦੇ ਕੁਆਲੀਫਾਇਰ ਤੋਂ ਬਾਹਰ
Friday, Jan 17, 2020 - 01:09 PM (IST)

ਸਪੋਰਟਸ ਡੈਸਕ— ਭਾਰਤ ਦੇ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਆਸਟਰੇਲੀਆਈ ਓਪਨ ਸਿੰਗਲ ਦੇ ਮੁੱਖ ਡਰਾਅ 'ਚ ਜਗ੍ਹਾ ਨਹੀਂ ਬਣਾ ਸਕੇ ਅਤੇ ਕੁਆਲੀਫਾਇਰ ਦੇ ਆਖਰੀ ਦੌਰ 'ਚ ਲਾਟਵੀਆ ਦੇ ਅਰਨੇਸਟ ਗੁਲਬਿਸ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਏ। ਵਿਸ਼ਵ ਰੈਂਕਿੰਗ 'ਚ 122ਵੇਂ ਸਥਾਨ 'ਤੇ ਕਾਬਜ਼ ਪ੍ਰਜਨੇਸ਼ ਨੂ ਗੁਲਬਿਸ ਨੇ 7-6, 6-2 ਨਾਲ ਹਰਾਇਆ।
ਪ੍ਰਜਨੇਸ਼ ਨੇ ਇਸ ਤੋਂ ਪਹਿਲਾਂ ਸਥਾਨਕ ਵਾਈਲਡ ਕਾਰਡਧਾਰਕ ਹੈਰੀ ਬੂਰਚਿਯੇਰ ਅਤੇ ਜਰਮਨੀ ਦੇ ਯਾਨਿਕ ਹੰਫਮੈਨ ਨੂੰ ਹਰਾਇਆ ਸੀ। ਪਹਿਲੇ ਸੈੱਟ 'ਚ ਮੁਕਾਬਲਾ ਬਰਾਬਰੀ ਦਾ ਸੀ ਅਤੇ ਪ੍ਰਜਨੇਸ਼ ਨੇ ਆਪਣੇ ਵਿਰੋਧੀ ਨੂੰ ਦਬਾਅ ਬਣਾਉਣ ਦਾ ਮੌਕਾ ਦੇ ਦਿੱਤਾ। ਦੂਜੇ ਸੈੱਟ 'ਚ ਗੁਲਬਿਸ ਨੇ ਪਹਿਲੇ ਅਤੇ ਤੀਜੇ ਗੇਮ 'ਚ ਪ੍ਰਜਨੇਸ਼ ਦੀ ਸਰਵਿਸ ਤੋੜ ਕੇ 3-0 ਨਾਲ ਬੜ੍ਹਤ ਬਣਾਈ। ਇਸ ਤੋਂ ਬਾਅਦ ਤੋਂ ਪ੍ਰਜਨੇਸ਼ ਵਾਪਸੀ ਨਹੀਂ ਕਰ ਸਕੇ। ਉਨ੍ਹਾਂ ਦੀ ਹਾਰ ਦੇ ਨਾਲ ਹੀ ਸਿੰਗਲ 'ਚ ਭਾਰਤ ਦੀ ਚੁਣੌਤੀ ਕੁਆਲੀਫਾਇਰ 'ਚ ਹੀ ਖਤਮ ਹੋ ਗਈ। ਸੁਮਿਤ ਨਾਗਲ, ਰਾਮਕੁਮਾਰ ਰਾਮਨਾਥਨ ਅਤੇ ਅੰਕਿਤਾ ਰੈਨਾ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।