ਨੰਨ੍ਹੇ ਪ੍ਰਗਿਆਨੰਦਾ ਨੇ ਇੰਗਲੈਂਡ ਦੇ ਰਿਚਰਡ ਬੇਟਸ ਨੂੰ ਹਰਾਇਆ
Sunday, Dec 01, 2019 - 10:17 PM (IST)

ਲੰਡਨ (ਨਿਕਲੇਸ਼ ਜੈਨ)- ਲੰਡਨ ਚੈੱਸ ਕਲਾਸੀਕਲ ਫਿਡੇ ਓਪਨ ਭਾਰਤ ਦੇ ਤਿੰਨਾਂ ਗਰੈਂਡ ਮਾਸਟਰ ਮੌਜੂਦਾ ਰਾਸ਼ਟਰੀ ਚੈਂਪੀਅਨ ਅਰਵਿੰਦ ਚਿਦਾਂਬਰਮ, ਵਿਸ਼ਵ ਅੰਡਰ-18 ਚੈਂਪੀਅਨ ਆਰ. ਪ੍ਰਗਿਆਨੰਦਾ ਤੇ ਸਹਿਜ ਗ੍ਰੋਵਰ ਨੇ ਲਗਾਤਾਰ ਤੀਜੀ ਜਿੱਤ ਦੇ ਨਾਲ ਸਾਂਝੀ ਬੜ੍ਹਤ ਬਣਾ ਲਈ ਹੈ। ਪ੍ਰਗਿਆਨੰਦਾ ਨੇ ਇੰਗਲੈਂਡ ਦੇ ਤਜਰਬੇਕਾਰ ਇੰਟਰਨੈਸ਼ਨਲ ਮਾਸਟਰ ਰਿਚਰਡ ਬੇਟਸ ਨੂੰ ਬੇਹੱਦ ਹੀ ਚੰਗੀ ਖੇਡ ਨਾਲ ਹਰਾਇਆ। ਅਰਵਿੰਦ ਚਿਦਾਂਬਰਮ ਨੇ ਡੈੱਨਮਾਰਕ ਦੇ ਮਾਰਟਿਨ ਪੇਰਸੀਵਲਦੀ ਨੂੰ ਹਰਾਇਆ ਤੇ ਸਹਿਜ ਗ੍ਰੋਵਰ ਨੇ ਇੰਗਲੈਂਡ ਦੇ ਜਾਨ ਕਾਕਸ ਨੂੰ ਹਰਾਉਂਦਿਆਂ ਤੀਜੀ ਜਿੱਤ ਦਰਜ ਕੀਤੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਆਰ. ਵੈਸ਼ਾਲੀ ਨੇ ਪਹਿਲੀ ਹਾਰ ਤੋਂ ਬਾਅਦ ਲਗਾਤਾਰ ਦੂਜੀ ਜਿੱਤ ਦੇ ਨਾਲ ਵਾਪਸੀ ਕਰ ਲਈ ਹੈ।