ਪ੍ਰਾਗਨਾਨਦਾ ਵਿਸ਼ਵ ਦੇ ਦੂਜੇ ਨੌਜਵਾਨ ਗ੍ਰੈਂਡਮਾਸਟਰ ਬਣੇ

06/24/2018 4:48:47 PM

ਚੇਨਈ : ਭਾਰਤ ਦੇ ਆਰ. ਪ੍ਰਾਗਨਾਨਦਾ ਦੇਸ਼ ਦੇ ਅਤੇ ਵਿਸ਼ਵ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਬਣ ਗਏ ਹਨ | ਪ੍ਰਾਗਨਾਨਦਾ ਅਜੇ 12 ਸਾਲ, ਦਸ ਮਹੀਨੇ ਅਤੇ 13 ਦਿਨ ਦੇ ਹਨ | ਉਨ੍ਹਾਂ ਇਟਲੀ ਦੇ ਗ੍ਰੇਨਡਾਈਨ ਓਪਨ ਦੇ ਆਖਰੀ ਦੌਰ 'ਚ ਪਹੁੰਚ ਕੇ ਇਹ ਉੁਪਲਬਧੀ ਹਾਸਲ ਕੀਤੀ | ਚੇਨਈ ਦੇ ਇਸ ਖਿਡਾਰੀ ਨੂੰ ਆਖਰੀ ਦੌਰ ਦੀ ਬਾਜੀ ਗ੍ਰੈਂਡਮਾਸਟਰ ਪਰੂਸਜਰਸ ਰੋਲੈਂਡ ਨਾਲ ਖੇਡੇਗੀ ਜਿਸ ਨਾਲ ਉਨ੍ਹਾਂ ਦਾ ਗ੍ਰੈਂਡਮਾਸਟਰ ਬਣਨਾ ਤੈਅ ਹੋ ਗਿਆ ਹੈ |
 


ਅਠਵੇਂ ਦੌਰ 'ਚ ਗ੍ਰੈਂਡਮਾਸਟਰ ਮੋਰੋਨੀਿ ਲਿਕਾ ਜੂਨੀਅਰ ਨੂੰ ਹਰਾਉਣ ਦੇ ਬਾਅਦ ਪ੍ਰਾਗਨਾਨਦਾ ਨੂੰ ਆਪਣਾ ਤੀਜਾ ਗ੍ਰੈਂਡਮਾਸਟਰ ਨਾਰਮ ਹਾਸਲ ਕਰਨ ਲਈ 2482 ਰੇਟਿੰਗ ਤੋਂ ਜ਼ਿਆਦਾ ਦੀ ਰੇਟਿੰਗ ਰੱਖਣ ਵਾਲੇ ਖਿਡਾਰੀ ਖਿਲਾਫ ਖੇਡਣ ਦੀ ਜ਼ਰੂਰਤ ਸੀ | ਯੁਕ੍ਰੇਨ ਦੇ ਸਰਗੇਈ ਕਜਾਰਕਿਨ ਹੁਣ ਵੀ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਹਨ | ਉਨ੍ਹਾਂ 2002 'ਚ 12 ਸਾਲ, 7 ਮਹੀਨਿਆਂ 'ਚ ਇਹ ਉੁੁੁਪਲਬਧੀ ਹਾਸਲ ਕੀਤੀ ਸੀ | ਪ੍ਰਾਗਨਾਨਦਾ 2016 'ਚ 10 ਸਾਲ, 10 ਮਹੀਨੇ ਅਤੇ 19 ਦਿਨ ਦੀ ਉਮਰ 'ਚ ਸਭ ਤੋਂ ਘਟ ਉਮਰ 'ਚ ਅੰਤਰਰਾਸ਼ਟਰੀ ਮਾਸਟਰ ਬਣੇ ਸਨ | ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਦੇਸ਼ ਦੇ ਪਹਿਲੇ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੇ ਪ੍ਰਾਗਨਾਨਦਾ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ |
 

ਆਨੰਦ ਨੇ ਟਵੀਟ ਕੀਤਾ, ਕਲੱਬ 'ਚ ਸਵਾਗਤ ਹੈ ਅਤੇ ਵਧਾਈ ਪ੍ਰਾਗਨਾਨਦਾ | ਜਲਦੀ ਹੀ ਚੇਨਈ 'ਚ ਮੁਲਾਕਾਤ ਹੋਵੇਗੀ | ਇਸ ਦੌਰਾਨ ਪ੍ਰਾਗਨਾਨਦਾ ਦੇ ਕੋਚ ਆਰ. ਬੀ. ਰਮੇਸ਼ ਨੇ ਇਸ ਉਪਲਬਧੀ ਨੂੰ ਸ਼ਾਨਦਾਰ ਕਰਾਰ ਦਿੱਤਾ | ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਯਕੀਨੀ ਤੌਰ 'ਤੇ ਸ਼ਾਨਦਾਰ ਉਪਲਬਧੀ | ਮੈਨੂੰ ਮਾਣ ਹੈ ਕਿ ਮੇਰਾ ਸ਼ਗਿਰਦ ਇਹ ਉਪਲੱਬਧੀ ਹਾਸਲ ਕਰਨ 'ਚ  ਕਾਮਯਾਬ ਰਿਹਾ | ਪ੍ਰਾਗਨਾਨਦਾ ਦੇ ਪਿਤਾ ਏ. ਰਮੇਸ਼ ਬਾਬੂ ਨੇ ਕਿਹਾ ਕਿ ਉਹ ਆਪਣੇ ਪੁਤਰ ਦੀ ਉਪਲੱਬਧੀ ਤੋਂ ਉਤਸ਼ਾਹਿਤ ਹੈ | ਉਨ੍ਹਾਂ ਕਿਹਾ ਮੈਂ ਬਹੁਤ ਖੁਸ਼ ਹਾਂ | ਉਸਨੇ ਸਖਤ ਮਿਹਤਨ ਕੀਤੀ ਸੀ | ਉਥੇ ਹੀ ਮੇਰੀ ਪਤਨੀ ਨੂੰ ਵੀ ਸਿਹਰਾ ਜਾਂਦਾ ਹੈ ਜੋ ਪ੍ਰਾਗਨਾਨਦਾ ਦੇ ਨਾਲ ਗਈ ਹੈ | ਉਸਦੇ ਕੋਚ ਰਮੇਸ਼ ਨੂੰ ਵੀ ਸਿਹਰਾ ਜਾਂਦਾ ਹੈ |


Related News