AIFF ਪ੍ਰਧਾਨ ਨੇ ਕੋਚ ਸਟੀਫਨ ਦੀ ਤਾਰੀਫ ਕਰਕੇ ਕਿਹਾ ਸ਼ੁਕਰੀਆ

Wednesday, Jan 16, 2019 - 10:08 AM (IST)

AIFF ਪ੍ਰਧਾਨ ਨੇ ਕੋਚ ਸਟੀਫਨ ਦੀ ਤਾਰੀਫ ਕਰਕੇ ਕਿਹਾ ਸ਼ੁਕਰੀਆ

ਨਵੀਂ ਦਿੱਲੀ— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਪ੍ਰਧਾਨ ਪ੍ਰਫੁੱਲ ਪਟੇਲ ਨੇ ਮੰਗਲਵਾਰ ਨੂੰ ਸਾਬਕਾ ਕੋਚ ਸਟੀਫਨ ਕਾਂਸਟੇਨਟਾਈਨ ਦਾ ਦੇਸ਼ 'ਚ ਇਸ ਖੇਡ 'ਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ। ਫਰਵਰੀ 2015 'ਚ ਸੀਨੀਅਰ ਟੀਮ ਦਾ ਜ਼ਿੰਮਾ ਸੰਭਾਲਣ ਵਾਲੇ ਕਾਂਸਟੇਨਟਾਈਨ ਨੇ ਏਸ਼ੀਆਈ ਕੱਪ 'ਚ ਭਾਰਤੀ ਟੀਮ ਦੇ ਬਾਹਰ ਹੋਣ ਦੇ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਹੈ। ਕਾਂਸਟੇਨਟਾਈਨ ਦਾ ਏ.ਆਈ.ਐੱਫ.ਐੱਫ. ਦੇ ਨਾਲ ਕਰਾਰ 31 ਜਨਵਰੀ ਦਾ ਸੀ। ਪਟੇਲ ਨੇ ਬਿਆਨ 'ਚ ਕਿਹਾ,''ਇਹ ਸ਼ਾਨਦਾਰ ਯਾਤਰਾ ਰਹੀ। ਅਸੀਂ ਇਕੱਠਿਆਂ ਲੰਬੀ ਰਾਹ ਤੈਅ ਕੀਤੀ ਅਤੇ ਦੁਨੀਆ ਨੇ ਇਸ ਨੂੰ ਦੇਖਿਆ। ਮੈਂ ਸਟੀਫਨ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹੈ ਅਤੇ ਭਾਰਤੀ ਫੁੱਟਬਾਲ 'ਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟਾਉਂਦਾ ਹਾਂ।''


author

Tarsem Singh

Content Editor

Related News