ਪੋਂਟਿੰਗ ਚਾਹੁੰਦੇ ਹਨ ਕਿ ਹੁਣ ਟੂਰਨਾਮੈਂਟ ਦੇ ‘ਦੂਜੇ ਹਾਫ ''ਚ ਬਿਹਤਰ ਕ੍ਰਿਕਟ ਖੇਡਣ ਉਨ੍ਹਾਂ ਦੇ ਖਿਡਾਰੀ
Friday, Oct 16, 2020 - 10:43 PM (IST)
ਦੁਬਈ : ਦਿੱਲੀ ਕੈਪੀਟਲਸ ਦੇ ਕੋਚ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ‘ਦੂਜੇ ਹਾਫ 'ਚ ਖੇਡਣਾ ਜ਼ਿਆਦਾ ਚੁਣੌਤੀ ਭਰਪੂਰ ਹੋਵੇਗਾ ਕਿਉਂਕਿ ਸੰਯੁਕਤ ਅਰਬ ਅਮੀਰਾਤ ਦੀਆਂ ਪਿੱਚਾਂ ਹੌਲੀ ਹੁੰਦੀਆਂ ਜਾਣਗੀਆਂ। ਰਾਜਸਥਾਨ ਰਾਇਲਜ਼ ਖ਼ਿਲਾਫ਼ ਪਿਛਲੇ ਬੁੱਧਵਾਰ ਨੂੰ ਮਿਲੀ ਜਿੱਤ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ 160 ਦੌੜਾਂ ਦੇ ਕਰੀਬ ਦਾ ਸਕੋਰ ਵੀ ਵਧੀਆ ਸਾਬਤ ਹੋਵੇਗਾ।
ਦਿੱਲੀ ਕੈਪੀਟਲਸ 12 ਅੰਕਾਂ ਨਾਲ ਪਲੇ ਆਫ ਸਥਾਨ 'ਚ ਪੁੱਜਣ ਦੇ ਕਰੀਬ ਹੈ ਅਤੇ ਅਗਲੇ ਛੇ ਮੈਚਾਂ 'ਚ ਦੋ ਜਿੱਤ ਨਾਲ ਟੀਮ ਟੂਰਨਾਮੈਂਟ ਦੇ ਆਖ਼ਰੀ ਹਫਤੇ ਲਈ ਸਥਾਨ ਪੱਕਾ ਕਰ ਲਵੇਗੀ। ਪੋਂਟਿੰਗ ਨੇ ਕਿਹਾ, ‘ਮੈਂ ਇੱਕ ਚੀਜ਼ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਦੇ ਸ਼ੁਰੂ ਤੋਂ ਕਹਿ ਰਿਹਾ ਹਾਂ ਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣੇ ਸਭ ਤੋਂ ਬਿਹਤਰੀਨ ਕ੍ਰਿਕਟ ਟੂਰਨਾਮੈਂਟ ਦੇ ਸ਼ੁਰੂ ਵਾਲੇ ਹਿੱਸੇ 'ਚ ਨਹੀਂ ਸਗੋਂ ਪਿੱਛੇ ਵਾਲੇ ਹਾਫ 'ਚ ਖੇਡੀਏ।