ਈਰਾਨ ਦੇ ਸਟੇਡੀਅਮ ''ਚ ਮੈਚ ਦੇਖਣ ਗਈ ਲੜਕੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Friday, Sep 21, 2018 - 08:17 PM (IST)

ਨਵੀਂ ਦਿੱਲੀ- ਈਰਾਨ ਦੇ ਇਕ ਫੁੱਟਬਾਲ ਸਟੇਡੀਅਮ ਵਿਚ ਮੈਚ ਦੇਖਣ ਪਹੁੰਚੀ ਲੜਕੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜੈਨਬ ਨਾਂ ਦੀ ਉਕਤ ਲੜਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਆਪਣੇ ਹਿਰਾਸਤ ਵਿਚ ਹੋਣ ਦੀ ਖਬਰ ਦਿੱਤੀ। ਪੁਲਸ ਵੈਨ ਵਿਚ ਨਜ਼ਰ ਆ ਰਹੀ ਜੈਨਬ ਨੇ ਪੋਸਟ ਵਿਚ ਲਿਖਿਆ ਹੈ ਕਿ ਮੈਂ ਸਟੇਡੀਅਮ ਵਿਚ ਮੈਚ ਦੇਖਣ ਜਾ ਰਹੀ ਸੀ ਤਦ ਪੁਲਸ ਨੇ ਮੈਨੂੰ ਰੋਕ ਲਿਆ। ਜ਼ਿਕਰਯੋਗ ਹੈ ਕਿ ਸਟੇਡੀਅਮ ਵਿਚ ਐਂਟਰਨ ਕਰਨ ਲਈ ਈਰਾਨ ਦੀਆਂ ਮਹਿਲਾਵਾਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਫੀਫਾ ਵਿਸ਼ਵ ਕੱਪ ਦੌਰਾਨ ਵੀ ਈਰਾਨੀ ਮਹਿਲਾਵਾਂ ਦੇ ਮੈਚ ਦੇਖਣ 'ਤੇ ਕਾਫੀ ਵਿਵਾਦ ਹੋਇਆ ਸੀ।