ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਹਾਸਲ ਕੀਤਾ ਪਹਿਲਾ ਸਥਾਨ, PM ਮੋਦੀ ਨੇ ਦਿੱਤੀ ਵਧਾਈ

Friday, Nov 24, 2023 - 04:59 PM (IST)

ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਹਾਸਲ ਕੀਤਾ ਪਹਿਲਾ ਸਥਾਨ, PM ਮੋਦੀ ਨੇ ਦਿੱਤੀ ਵਧਾਈ

ਸਪੋਰਟਸ ਡੈਸਕ– ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਸੋਨ, 4 ਚਾਂਦੀ ਤੇ 1 ਕਾਂਸੀ ਤਮਗੇ ਦੇ ਨਾਲ ਕੁਲ 9 ਤਮਗੇ ਹਾਸਲ ਕੀਤੇ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬੁੱਧਵਾਰ ਨੂੰ ਹੋਈ ਚੈਂਪੀਅਨਸ਼ਿਪ ਵਿਚ ਦੁਨੀਆ ਵਿਚ 5ਵਾਂ ਦਰਜਾ ਪ੍ਰਾਪਤ ਭਾਰਤ ਦੇ ਰਾਕੇਸ਼ ਕੁਮਾਰ ਨੇ ਸੋਨ ਤਮਗਿਆਂ ਦੀ ਹੈਟ੍ਰਿਕ ਲਗਾਈ। ਰਾਕੇਸ਼ ਤੇ ਸੂਰਜ ਸਿੰਘ ਨੇ ਪੁਰਸ਼ਾਂ ਦੇ ਕੰਪਾਊਂਡ ਵਰਗ ਵਿਚ ਚੀਨੀ ਤਾਈਪੇ ਦੇ ਪੁੰਗ ਹੁੰਗ ਵੂ ਤੇ ਚਿਹ ਚਿਹਾਂਗ ਚਾਂਗ ਨੂੰ 147-144 ਨਾਲ ਹਰਾ ਕੇ ਟੀਮ ਪ੍ਰ੍ਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ-  ਚੇਨਈ ਸੁਪਰਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਸਟਾਰ ਆਲਰਾਊਂਡਰ ਹੋਇਆ ਆਈ.ਪੀ.ਐੱਲ. 2024 'ਚੋਂ ਬਾਹਰ

ਰਾਕੇਸ਼ ਨੇ ਸ਼ੀਤਲ ਦੇਵੀ ਦੇ ਨਾਲ ਇੰਡੋਨੇਸ਼ੀਆ ਦੇ ਟੀ.ਆਡੀ ਆਯੂਡੀਆ ਫੇਰੇਲੀ ਤੇ ਕੇਨ ਐੱਸ. ਨੂੰ 154-149 ਨਾਲ ਹਰਾ ਕੇ ਮਿਕਸਡ ਟੀਮ ਵਰਗ ਵਿਚ ਵੀ ਸੋਨ ਤਮਗਾ ਹਾਸਲ ਕੀਤਾ। ਉੱਥੇ ਹੀ, ਮਹਿਲਾ ਕੰਪਾਊਂਡ ਓਪਨ ਟੀਮ ਵਿਚ ਸ਼ੀਤਲ ਤੇ ਜਯੋਤੀ ਨੇ ਕੋਰੀਆ ਦੀ ਜਿਨ ਯੰਗ ਜਿਯੋਂਗ ਤੇ ਨਾ ਮਿ ਚੋਈ ਨੂੰ 148-137 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ।ਭਾਰਤ ਨੇ ਮਹਿਲਾ ਰਿਕਰਵ ਟੀਮ ਫਾਈਨਲ, ਪੁਰਸ਼ ਰਿਕਰਵ ਡਬਲਜ਼, ਪੁਰਸ਼ ਰਿਕਰਵ ਡਬਲਯੂ. ਵਨ ਡਬਲਜ਼ ਵਿਚ ਚਾਂਦੀ ਤਮਗਾ ਜਿੱਤਿਆ। ਸਰਿਤਾ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਵਰਗ ਵਿਚ ਕਾਂਸੀ ਤਮਗਾ ਜਿੱਤਿਆ। ਚੈਂਪੀਅਨਸ਼ਿਪ ਵਿਚ ਭਾਰਤ 9 ਤਮਗਿਆਂ ਨਾਲ ਚੋਟੀ ’ਤੇ ਰਿਹਾ। ਉੱਥੇ ਹੀ ਦੱਖਣੀ ਕੋਰੀਆ ਦੀ ਟੀਮ ਤਿੰਨ ਸੋਨ, ਇਕ ਚਾਂਦੀ ਤੇ ਇਕ ਕਾਂਸੀ ਤਮਗਾ ਜਿੱਤ ਕੇ ਦੂਜੇ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਭਾਰਤੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਆਪਣੇ 'ਐਕਸ' ਅਕਾਊਂਟ 'ਤੇ ਟਵੀਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ 'ਚ ਲਿਖਿਆ, ‘‘ਬੈਂਕਾਕ ’ਚ ਪੈਰਾ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਇਤਿਹਾਸਕ ਜਿੱਤ! ਭਾਰਤੀ ਪੈਰਾ ਤੀਰਅੰਦਾਜ਼ੀ ਟੀਮ ਨੂੰ ਉਸਦੇ ਸ਼ਾਨਦਰ ਪ੍ਰਦਰਸ਼ਨ ਤੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾਉਣ ਲਈ ਵਧਾਈ। ਹਰੇਕ ਐਥਲੀਟ ਨੂੰ ਉਸਦੇ ਯੋਗਦਾਨ ਲਈ ਵਧਾਈ। ਉਮੀਦ ਹੈ ਤੁਸੀਂ ਅੱਗੇ ਵੀ ਦੇਸ਼ ਨੂੰ ਇੰਙ ਹੀ ਮਾਣ-ਸਨਮਾਨ ਦਿਵਾਉਂਦੇ ਰਹੋਗੇ।’’

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News