ICC ਦਿਸ਼ਾਨਿਰਦੇਸ਼ਾਂ ਅਧੀਨ ਖੇਡਣਾ ਸੱਚ ਵਿਚ ਕਾਫੀ ਅਜੀਬ ਲੱਗੇਗਾ : ਸੰਗਾਕਾਰਾ

05/31/2020 1:50:27 PM

ਨਵੀ ਦਿੱਲੀ : ਸ਼੍ਰੀਲੰਕਾ ਦੇ ਮਹਾਨ ਬੱਲਬਾਜ਼ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦਿਸ਼ਾਨਿਰਦੇਸ਼ਾਂ ਦੇ ਅਧੀਨ ਕ੍ਰਿਕਟ ਖੇਡਣਾ ਸੱਚ ਵਿਚ ਅਜੀਬ ਲੱਗੇਗਾ ਪਰ ਉਹ ਸਮਝਦੇ ਹਨ ਕਿ ਇਸ ਤੋਂ ਬਿਹਤਰ ਕੋਈ ਹੋਰ ਬਦਲ ਨਹੀਂ ਹੈ। ਆਈ. ਸੀ. ਸੀ. ਨੇ ਹਾਲ ਵਿਚ ਦੁਨੀਆ ਵਿਚ ਕ੍ਰਿਕਟ ਬਹਾਲ ਕਰਨ ਲਈ ਵਿਆਪਕ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਖਤ ਪ੍ਰੋਟੋਕਾਲ ਬਣਾਏ ਹਨ।

PunjabKesari

ਸੰਗਾਕਾਰਾ ਨੇ ਸਟਾਰ ਸਪੋਰਟਸ ਦੇ ਸ਼ੋਅ ਵਿਚ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਦਿਸ਼ਾਨਿਰਦੇਸ਼ ਖਿਡਾਰੀਆਂ ਨੂੰ ਰੋਕਣਗੇ, ਉਨ੍ਹਾਂ ਨੂੰ ਖੇਡਣ 'ਚ ਰੁਕਾਵਟ ਪੈਦਾ ਕਰਨਗੇ। ਇਹ ਸੱਚ ਵਿਚ ਕਾਫੀ ਅਜੀਬ ਹੋਵੇਗਾ ਅਤੇ ਜਦੋਂ ਮੈਂ ਇਸ਼ ਦੇ ਬਾਰੇ ਵਿਚ ਸੋਚਦਾ ਹਾਂ ਤਾਂ ਮੈਨੂੰ ਵੀ ਅਜੀਬ ਲੱਗ ਰਹੇ ਹਨ। ਦੱਸ ਦਈਏ ਕਿ ਆਈ. ਸੀ. ਸੀ. ਵੱਲੋਂ ਜਾਰੀ ਸੁਰੱਖਿਆ ਕਦਮਾਂ ਵਿਚ ਮੁੱਖ ਮੈਡੀਕਲ ਅਫਸਰ ਦੀ ਨਿਯੁਕਤੀ ਸ਼ਾਮਲ ਹੈ ਤੇ ਮੈਚ ਤੋਂ ਪਹਿਲਾਂ 14 ਦਿਨ ਦਾ ਏਕਾਂਤਵਾਸ ਅਭਿਆਸ ਕੈਂਪ ਅਤੇ ਅੰਪਾਇਰਾਂ ਵੱਲੋਂ ਗੇਂਦ ਨੂੰ ਫੜ੍ਹਨ ਲਈ ਦਸਤਾਨੇ ਆਦਿ ਸ਼ਾਮਲ ਹਨ। ਸੰਗਾਕਾਰਾ ਮੇਰਿਲੋਨ ਕ੍ਰਿਕਟ ਕਲੱਬ ਦੇ ਪ੍ਰਧਾਨ ਵੀ ਹਨ। ਉਸ ਨੇ ਸੰਚਾਲਨ ਸੰਸਥਾ ਦੇ ਦਿਸ਼ਾਨਿਰਦੇਸ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਭ ਆਪਸੀ ਹਿੱਸੇਦਾਰੀ ਵਿਚ ਹੀ ਸੰਭਵ ਹੋਵੇਗਾ ਕਿਉਂਕਿ ਜਦੋਂ ਤੁਸੀਂ ਕਰਾਰ ਦੇ ਅਧੀਨ ਹੋ ਤਾਂ ਫਿਰ ਸਪਾਂਸਰ ਖਿਡਾਰੀਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਇਸ ਦੇ ਬਾਰੇ ਵਿਚ ਭਰੋਸਾ ਦਿਵਾਉਣ ਲਈ ਜ਼ਿੰਮੇਵਾਰੀ ਹੈ ਕਿ ਜਿਸ ਵਾਤਾਵਰਣ ਵਿਚ ਉਹ ਕੰਮ ਕਰਨਗੇ ਉਹ ਸੁਰੱਖਿਅਤ ਹੈ।


Ranjit

Content Editor

Related News