ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ

07/07/2023 1:13:56 PM

ਨਵੀਂ ਦਿੱਲੀ (ਭਾਸ਼ਾ) - ਹੋਸਪਿਟੈਲਿਟੀ ਟੈਕਨਾਲੋਜੀ ਪਲੇਟਫਾਰਮ OYO ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਹੋਣ ਵਾਲੇ ODI ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਵਿੱਚ ਉਸਦੀ ਅਗਲੇ ਤਿੰਨ ਮਹੀਨਿਆਂ ਵਿੱਚ ਕਰੀਬ 500 ਨਵੇਂ ਹੋਟਲ ਜੋੜਨ ਦੀ ਯੋਜਨਾ ਬਣ ਰਹੀ ਹੈ। ਓਯੋ ਨੇ ਇਕ ਬਿਆਨ 'ਚ ਕਿਹਾ ਕਿ ਵਿਸ਼ਵ ਕੱਪ ਟੂਰਨਾਮੈਂਟ ਦੇ ਮੈਚਾਂ ਦੇ ਆਯੋਜਨ ਸਥਾਨਾਂ ਦੇ ਆਲੇ-ਦੁਆਲੇ ਮੌਜੂਦ ਹੋਟਲਾਂ ਨੂੰ ਨਾਲ ਜੋੜਿਆ ਜਾਵੇਗਾ। ਦੁਨੀਆ ਭਰ ਤੋਂ ਆਉਣ ਵਾਲੇ ਕ੍ਰਿਕਟ ਪ੍ਰੇਮੀਆਂ ਨੂੰ ਧਿਆਨ 'ਚ ਰੱਖਦੇ ਹੋਏ ਹੋਟਲ ਦੇ ਨਵੇਂ ਪੜਾਅ ਨੂੰ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਕੰਪਨੀ ਦੇ ਬੁਲਾਰੇ ਨੇ ਕਿਹਾ, "OYO ਅਗਲੇ ਤਿੰਨ ਮਹੀਨਿਆਂ ਵਿੱਚ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਵਿੱਚ 500 ਹੋਟਲਾਂ ਨੂੰ ਜੋੜੇਗਾ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਆਪਣੀ ਮਨਪਸੰਦ ਟੀਮ ਦਾ ਖੇਡ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਆਰਾਮਦਾਇਕ ਅਤੇ ਕਿਫਾਇਤੀ ਰਿਹਾਇਸ਼ ਮਿਲੇ।" 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!

ਦੱਸ ਦੇਈਏ ਕਿ ਕੁਝ ਮਹੀਨਿਆਂ ਤੋਂ ਸ਼ੁਰੂ ਹੋਣ ਜਾ ਰਹੇ ODI ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਨੂੰ ਲੈ ਕੇ ਲੋਕ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਮੈਚ ਦੇ ਹੋਏ ਐਲਾਨ ਤੋਂ ਬਾਅਦ ਹੋਟਲਾਂ ਦੀ ਬੁਕਿੰਗ ਹੁਣੇ ਤੋਂ ਕਰਨੀ ਸ਼ੁਰੂ ਕਰ ਦਿੱਤੀ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਜਾ ਰਹੇ ਮੈਚਾਂ ਨੂੰ ਵੇਖਣ ਲਈ ਕਈ ਲੋਕਾਂ ਨੂੰ ਹੋਟਲਾਂ ਵਿੱਚ ਥਾਂ ਨਹੀਂ ਮਿਲ ਰਹੀ, ਜਿਸ ਕਰਕੇ 500 ਨਵੇਂ ਹੋਟਲ ਜੋੜਨ ਦੀ ਯੋਜਨਾ ਬਣ ਰਹੀ ਹੈ। ਇਸ ਯੋਜਨਾ ਨਾਲ ਮੈਚ ਵੇਖਣ ਵਾਲੇ ਲੋਕਾਂ ਨੂੰ ਰਹਿਣ ਦੀ ਥਾਂ ਸੌਖੇ ਤਰੀਕੇ ਨਾਲ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਕ੍ਰਿਕਟ ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮੈਚ ਅਹਿਮਦਾਬਾਦ, ਹੈਦਰਾਬਾਦ, ਦਿੱਲੀ, ਧਰਮਸ਼ਾਲਾ, ਚੇਨਈ, ਲਖਨਊ, ਬੈਂਗਲੁਰੂ, ਮੁੰਬਈ, ਕੋਲਕਾਤਾ ਅਤੇ ਪੁਣੇ ਵਿੱਚ ਖੇਡੇ ਜਾਣਗੇ। ਇਸ ਦੌਰਾਨ ਆਨਲਾਈਨ ਟਰੈਵਲ ਸਰਵਿਸਿਜ਼ ਕੰਪਨੀ MakeMyTrip ਨੇ ਵਿਸ਼ਵ ਕੱਪ ਮੈਚਾਂ ਲਈ ਮੇਜ਼ਬਾਨ ਸ਼ਹਿਰਾਂ ਦੇ ਵਸਨੀਕਾਂ ਨੂੰ ਆਪਣੇ ਘਰਾਂ ਦੀ ਸੂਚੀ ਬਣਾਉਣ ਲਈ ਕਿਹਾ ਹੈ। ਮੇਕਮਾਈਟ੍ਰਿਪ ਨੇ ਹੋਟਲਾਂ ਦੀ ਬਜਾਏ ਹੋਮਸਟੇ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਇਹ ਸਹੂਲਤ ਸ਼ੁਰੂ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News