ਪਿਊਸ਼ ਚਾਵਲਾ ਦੇ ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

Monday, May 10, 2021 - 01:51 PM (IST)

ਪਿਊਸ਼ ਚਾਵਲਾ ਦੇ ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ਮੁਰਾਦਾਬਾਦ— ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਲੈੱਗ ਸਪਿਨਰ ਪਿਊਸ਼ ਚਾਵਲਾ ਦੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਦਾ ਸੋਮਵਾਰ ਨੂੰ ਕੋਰੋਨਾ ਇਨਫ਼ੈਕਸ਼ਨ ਕਾਰਨ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਦਿੱਲੀ ਦੇ ਮੈਕਸ ਹਸਪਤਾਲ ’ਚ ਅੱਜ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਹ ਮੁਰਾਦਾਬਾਦ ’ਚ ਬਿਜਲੀ ਵਿਭਾਗ ਤੋਂ ਸੇਵਾਮੁਕਤ ਅਧਿਕਾਰੀ ਸਨ।
ਇਹ ਵੀ ਪੜ੍ਹੋ : ਜ਼ਵੇਰੇਵ ਨੇ ਬੇਰੇਟਿਨੀ ਨੂੰ ਹਰਾ ਕੇ ਦੂਜੀ ਵਾਰ ਮੈਡ੍ਰਿਡ ਓਪਨ ਦਾ ਖ਼ਿਤਾਬ ਜਿੱਤਿਆ

ਪਿਤਾ ਦੇ ਦਿਹਾਂਤ ਦੀ ਖ਼ਬਰ ਖ਼ੁਦ ਪਿਊਸ਼ ਚਾਵਲਾ ਨੇ ਦਿੱਤੀ। ਉਨ੍ਹਾਂ ਕਿਹਾ, ‘‘ਅੱਜ ਉਨ੍ਹਾਂ ਦੇ ਬਿਨਾ ਜੀਵਨ ਪਹਿਲੇ ਵਾਂਗ ਨਹੀਂ ਰਿਹਾ। ਅੱਜ ਮੇਰੀ ਤਾਕਤ ਦਾ ਥੰਮ੍ਹ ਗੁਆਚ ਗਿਆ। ਉਹ ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਮੈਕਸ ਹਸਪਤਾਲ ’ਚ ਦਾਖ਼ਲ ਸਨ। ਯਸ਼ ਭਾਰਤੀ ਐਵਾਰਡ ਨਾਲ ਸਨਮਾਨਿਤ ਮੁਰਾਦਾਬਾਦ ’ਚ ਨਵੀਨਨਗਰ ਦੇ ਵਸਨੀਕ ਪਿਊਸ਼ ਚਾਵਲਾ ਸਚਿਨ ਤੇਂਦੁਲਕਰ ਦੇ ਬਾਅਦ ਟੈਸਟ ’ਚ ਡੈਬਿਊ ਕਰਨ ਵਾਲੇ ਸਭ ਤੋਂ ਯੁਵਾ ਕ੍ਰਿਕਟਰ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News