IND v SL : ਸ਼੍ਰੀਲੰਕਾ ਵਿਰੁੱਧ ਪਿੰਕ ਬਾਲ ਟੈਸਟ ਮੈਚ 'ਚ ਰੋਹਿਤ ਬਣਾਉਣਗੇ ਇਹ ਵੱਡਾ ਰਿਕਾਰਡ
Friday, Mar 11, 2022 - 10:02 PM (IST)
ਬੈਗਲੁਰੂ- ਸ਼੍ਰੀਲੰਕਾ ਦੇ ਵਿਰੁੱਧ 12 ਮਾਰਚ ਨੂੰ ਬੈਂਗਲੁਰੂ ਵਿਚ ਪਿੰਕ ਬਾਲ ਟੈਸਟ ਵਿਚ ਰੋਹਿਤ ਸ਼ਰਮਾ ਵੱਡਾ ਰਿਕਾਰਡ ਹਾਸਲ ਕਰਨਗੇ। ਰੋਹਿਤ ਦਾ ਇਹ ਭਾਰਤ ਦੇ ਲਈ 400ਵਾਂ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੋਵੇਗਾ। ਰੋਹਿਤ ਇਸ ਦੇ ਨਾਲ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਅਤੇ ਪੰਜ ਹੋਰ ਭਾਰਤੀਆਂ ਦੇ ਕਲੀਨ ਕਲੱਬ ਵਿਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਦੇਸ਼ ਦੇ ਲਈ 400 ਜਾਂ 400 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- ਪਾਕਿ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਖਾ ਰਹੀ ਦਾਲ-ਰੋਟੀ, ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
ਇਸ ਉਪਲੱਬਧੀਆ ਨੂੰ ਹਾਸਲ ਕਰਨ ਵਾਲੇ ਹੋਰ ਖਿਡਾਰੀਆਂ ਵਿਚ ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਯੁਵਰਾਜ ਸਿੰਘ, ਮੁਹੰਮਦ ਅਜ਼ਹਰੂਦੀਨ ਅਤੇ ਅਨਿਲ ਕੁੰਬਲੇ ਸ਼ਾਮਲ ਹਨ। ਭਾਰਤੀ ਕਪਤਾਨ ਇਸ ਸੂਚੀ ਵਿਚ ਸ਼ਾਮਿਲ ਹੋਣ ਵਾਲੇ 9ਵੇਂ ਭਾਰਤੀ ਬਣਨਗੇ। 2007 ਵਿਚ ਡੈਬਿਊ ਕਰਨ ਵਾਲੇ ਰੋਹਿਤ ਨੇ ਭਾਰਤ ਦੇ ਲਈ ਹੁਣ ਤੱਕ 44 ਟੈਸਟ, 230 ਵਨ ਡੇ ਅਤੇ 125 ਟੀ-20 ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਇਸ ਤੋਂ ਇਲਾਵਾ ਪਿੰਕ ਬਾਲ ਟੈਸਟ ਵਿਚ ਰੋਹਿਤ ਦਾ ਕੋਹਲੀ ਨਾਲ ਵੀ ਮੁਕਾਬਲਾ ਹੈ। ਸਾਬਕਾ ਕਪਤਾਨ ਵਿਰਾਟ ਭਾਰਤ ਦੇ ਲਈ ਪਿੰਕ ਬਾਲ ਟੈਸਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਚਾਰ ਪਾਰੀਆਂ ਵਿਚ 60.25 ਦੀ ਔਸਤ ਨਾਲ 241 ਦੌੜਾਂ ਬਣਾਈਆਂ ਹਨ। ਵਿਰਾਟ ਇਕਲੌਤਾ ਬੱਲੇਬਾਜ਼ ਹਨ, ਜਿਨ੍ਹਾਂ ਨੇ ਕੋਲਕਾਤਾ ਵਿਚ ਬੰਗਲਾਦੇਸ਼ ਦੇ ਵਿਰੁੱਧ ਪਿੰਕ ਬਾਲ ਟੈਸਟ ਮੈਚ ਵਿਚ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ ਸੀ।
ਉਨ੍ਹਾਂ ਨੇ ਇਸ ਮੈਚ ਵਿਚ ਸੈਂਕੜਾ (136) ਲਗਾਇਆ ਸੀ, ਜੋ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸਦਾ ਆਖਰੀ ਸੈਂਕੜਾ ਸੀ। ਕੋਹਲੀ ਵੀ ਇਕ ਅਤੇ ਮੁਕਾਮ ਹਾਸਲ ਕਰਨ ਦੇ ਕਰੀਬ ਹੈ। ਇਸ ਦੌਰਾਨ ਰੋਹਿਤ ਸ਼ਰਮਾ ਦੋ ਪਿੰਕ ਬਾਲ ਟੈਸਟ ਮੈਚਾਂ ਵਿਚ 112 ਦੌੜਾਂ ਦੇ ਨਾਲ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਪਿਛਲੇ ਸਾਲ ਅਹਿਮਦਾਬਾਦ ਵਿਚ ਇੰਗਲੈਂਡ ਦੇ ਵਿਰੁੱਧ ਆਖਰੀ ਡੇ-ਨਾਈਟ ਪਿੰਕ ਬਾਲ ਟੈਸਟ ਮੈਚ ਵਿਚ ਮਹੱਤਵਪੂਰਨ 66 ਦੌੜਾਂ ਬਣਾਈਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।