ਅਨੁਸ਼ਕਾ ਨੇ ਕਰਵਾਇਆ ਫੋਟੋਸ਼ੂਟ, ਵਿਰਾਟ ਕੋਹਲੀ ਨੇ ਕੀਤਾ ਇਹ ਕੁਮੈਂਟ

Wednesday, Dec 30, 2020 - 10:25 PM (IST)

ਅਨੁਸ਼ਕਾ ਨੇ ਕਰਵਾਇਆ ਫੋਟੋਸ਼ੂਟ, ਵਿਰਾਟ ਕੋਹਲੀ ਨੇ ਕੀਤਾ ਇਹ ਕੁਮੈਂਟ

ਨਵੀਂ ਦਿੱਲੀ- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਵਲੋਂ ਸ਼ੇਅਰ ਕੀਤੀ ਗਈ ਤਸਵੀਰ ’ਤੇ ਕੁਮੈਂਟ ਕੀਤਾ ਹੈ। ਜੋ ਖੂਬ ਚਰਚਾਂ ’ਚ ਹੈ। ਦਰਅਸਲ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਮੈਗਜ਼ੀਨ ਦੇ ਲਈ ਕਵਰ ਫੋਟੋਸ਼ੂਟ ਕਰਵਾਇਆ, ਜਿਸ ’ਚ ਉਹ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਏ ਨਜ਼ਰ ਆ ਰਹੀ ਹੈ। ਕੋਹਲੀ ਨੇ ਆਪਣੀ ਪਤਨੀ ਦੇ ਇਸ ਤਸਵੀਰ ’ਤੇ ਕੂਮੈਂਟ ਕੀਤਾ ਅਤੇ ਲਿਖਿਆ—‘ਬੇਹੱਦ ਖੂਬਸੂਰਤ।’ ਸੋਸ਼ਲ ਮੀਡੀਆ ’ਤੇ ਅਨੁਸ਼ਕਾ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ- ‘ਆਪਣੇ ਲਈ ਅਤੇ ਪੂਰੀ ਜ਼ਿੰਦਗੀ ਦੇ ਲਈ ਇਸ ਨੂੰ ਕੈਪਚਰ ਕੀਤਾ। ਇਹ ਬੇਹੱਦ ਹੀ ਮਜ਼ੇਦਾਰ ਰਿਹਾ।’

PunjabKesari
ਭਾਰਤੀ ਕਪਤਾਨ ਜਨਵਰੀ ’ਚ ਪਿਤਾ ਬਣਨ ਵਾਲੇ ਹਨ। ਅਜਿਹੇ ’ਚ ਉਹ ਐਡੀਲੇਡ ਟੈਸਟ ਮੈਚ ਤੋਂ ਬਾਅਦ ਭਾਰਤ ਵਾਪਸ ਆ ਗਏ ਹਨ। ਮੈਲਬੋਰਨ ਟੈਸਟ ’ਚ ਰਹਾਣੇ ਦੀ ਕਪਤਾਨੀ ’ਚ ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਕੋਹਲੀ ਨੇ ਟਵੀਟ ਕਰ ਭਾਰਤੀ ਟੀਮ ਦੇ ਖਿਡਾਰੀਆਂ ਦੀ ਖੂਬ ਸ਼ਲਾਘਾ ਵੀ ਕੀਤੀ।

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News