ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਸੈਮੀਫਾਈਨਲ ''ਚ

06/14/2017 8:55:59 PM

ਲਖਨਾਊ— ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਤਾਮਿਲਨਾਡੂ ਨੇ ਬੁੱਧਵਾਰ ਨੂੰ 2-0 ਨਾਲ ਹਰਾਕੇ 7ਵੀਂ ਸੀਨੀਅਰ ਰਾਸ਼ਟਰੀ ਹਾਕੀ ਮੁਕਾਬਲੇ (ਪੁਰਸ਼ ਬੀ ਡਵੀਜ਼ਨ ) ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਦਿਨ ਦੇ ਹੋਰ ਕੁਆਟਰਫਾਈਨਲ ਮੈਚਾਂ 'ਚ ਕੇਂਦਰੀ ਸਚਿਵਾਲਅ ਨੇ ਹਿਮਾਚਲ ਨੂੰ 4-2, ਕੇਂਦਰੀ ਰਿਜ਼ਰਵ ਪੁਲਸ ਨੇ ਪੁਡੂਚੇਰੀ ਨੂੰ 3-1 ਨਾਲ ਅਤੇ ਕੇਂਦਰੀ ਇੰਡਸਟਰੀਅਲ ਸੁਰੱਖਿਆ ਫੋਰਸ ਨੇ ਮੱਧ ਪ੍ਰਦੇਸ਼ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।


Related News