ਤ੍ਰਿਸਾ ਤੇ ਗਾਇਤਰੀ ਦੀ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਦੇ ਸੈਮੀਫਾਈਨਲ ’ਚ
Friday, May 31, 2024 - 07:22 PM (IST)

ਸਿੰਗਾਪੁਰ– ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਉੱਭਰਦੀ ਹੋਈ ਭਾਰਤੀ ਮਹਿਲਾ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿਚ ਉਲਟਫੇਰ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ 6ਵਾਂ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੀ ਕਿਮ ਸੋ ਯੋਂਗ ਤੇ ਕੋਂਗ ਹੀ ਯੋਂਗ ਦੀ ਜੋੜੀ ਨੂੰ ਹਰਾ ਦਿੱਤਾ।
ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 1 ਘੰਟਾ 19 ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ਨੂੰ 18-21, 21-19, 24-22 ਨਾਲ ਆਪਣੇ ਨਾਂ ਕੀਤਾ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਤ੍ਰਿਸਾ ਤੇ ਗਾਇਤਰੀ ਨੇ ਇਸ ਤੋਂ ਪਹਿਲਾਂ ਆਖਰੀ-16 ਵਿਚ ਦੁਨੀਆ ਦੀ ਦੂਜੇ ਨੰਬਰ ਦੀ ਦੱਖਣੀ ਕੋਰੀਆਈ ਜੋੜੀ ਬਾਏਕਾ ਹਾ ਨਾ ਅਤੇ ਲੀ ਸੋ ਹੀ ਨੂੰ ਹਰਾਇਆ ਸੀ।