ਸਾਬਕਾ ਕੌਮਾਂਤਰੀ ਖਿਡਾਰੀ ਮਹੀਪਾਲ ਨੇ ਦਾਇਰ ਕੀਤੀ ਸੀ ਪਟੀਸ਼ਨ

09/15/2018 1:59:03 AM

ਨਵੀਂ ਦਿੱਲੀ— ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿਚ ਲਗਾਤਾਰ 7 ਵਾਰ ਸੋਨ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਸ ਨੂੰ ਸੈਮੀਫਾਈਨਲ 'ਚ ਈਰਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਉਸ ਨੂੰ ਕਾਂਸੀ ਤਮਗਾ ਮਿਲਿਆ ਸੀ। ਪਿਛਲੀ ਵਾਰ ਦੀ ਚੈਂਪੀਅਨ ਮਹਿਲਾ ਟੀਮ ਫਾਈਨਲ ਵਿਚ ਈਰਾਨ ਹੱਥੋਂ ਹਾਰ ਕੇ ਚਾਂਦੀ ਤਮਗਾ ਹੀ ਜਿੱਤ ਸਕੀ ਸੀ। ਦੋਵਾਂ ਟੀਮਾਂ ਦੀਆਂ ਹਾਰਾਂ ਤੋਂ ਇਸ ਗੱਲ ਨੂੰ ਜ਼ੋਰ ਮਿਲਿਆ ਹੈ ਕਿ ਕਬੱਡੀ ਟੀਮਾਂ ਦੀ ਚੋਣ ਪ੍ਰਕਿਰਿਆ 'ਚ ਕਿਤੇ ਨਾ ਕਿਤੇ ਕੁਝ ਕਮੀਆਂ ਸਨ। ਸਾਬਕਾ ਕੌਮਾਂਤਰੀ ਖਿਡਾਰੀ ਮਹੀਪਾਲ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਚੋਣ ਪ੍ਰਕਿਰਿਆ ਵਿਚ ਹੇਰਾਫੇਰੀ ਦਾ ਦੋਸ਼ ਲਾਇਆ ਹੈ। ਕਿਉਂਕਿ ਟੀਮਾਂ ਚੁਣੀਆਂ ਜਾ ਚੁੱਕੀਆਂ ਸਨ, ਇਸ ਲਈ ਹਾਈਕੋਰਟ ਨੇ ਦੋਸ਼ਾਂ ਦੀ ਪ੍ਰਮਾਣਿਕਤਾ ਲਈ ਏਸ਼ੀਆਈ ਖੇਡਾਂ ਤੋਂ ਬਾਅਦ ਇਕ ਮੈਚ ਕਰਾਉਣ ਦਾ ਫੈਸਲਾ ਕੀਤਾ ਹੈ।
 


Related News